JALANDHAR WEATHER

ਫਰਿਸਕੋ ਆਰਟਿਸਟ ਗੁਰਪ੍ਰੀਤ ਸਿੰਘ ਮਣਕੂ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ

ਜਗਰਾਉਂ (ਲੁਧਿਆਣਾ), 17 ਜੂਨ (ਕੁਲਦੀਪ ਸਿੰਘ ਲੋਹਟ) - ਜਗਰਾਉਂ ਨਾਲ ਸੰਬੰਧਿਤ ਪ੍ਰਸਿੱਧ ਫਰਿਸਕੋ ਆਰਟਿਸਟ ਗੁਰਪ੍ਰੀਤ ਸਿੰਘ ਮਣਕੂ ਨੂੰ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਰਾਸਟਰਪਤੀ ਭਵਨ ਵਿਖੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਮਣਕੂ ਇਹ ਮਾਣ ਹਾਸਲ ਕਰਨ ਵਾਲੇ ਪਹਿਲੇ ਸਿੱਖ ਫਰਿਸਕੋ ਆਰਟਿਸਟ ਬਣੇ ਹਨ, ਜਿਸ ਨਾਲ ਨਾ ਸਿਰਫ ਜਗਰਾਉਂ ਸਗੋਂ ਪੂਰੀ ਸਿੱਖ ਕੌਮ ਲਈ ਇਹ ਮਾਣ ਵਾਲਾ ਪਲ ਬਣ ਗਿਆ ਹੈ।
ਗੁਰਪ੍ਰੀਤ ਸਿੰਘ ਮਣਕੂ ਪਿਛਲੇ 33 ਸਾਲਾਂ ਤੋਂ ਕਲਾ ਦੇ ਖੇਤਰ ਵਿਚ ਸਰਗਰਮ ਹਨ ਅਤੇ ਆਪਣੀ ਵਿਲੱਖਣ ਕਲਾ ਰਾਹੀਂ ਦੇਸ਼-ਵਿਦੇਸ਼ ਵਿਚ ਪੰਜਾਬੀ ਅਤੇ ਸਿੱਖ ਕਲਾ ਦੀ ਪਛਾਣ ਬਣਾਉਂਦੇ ਆ ਰਹੇ ਹਨ। ਉਨ੍ਹਾਂ ਦੀ ਚੋਣ ਇਕ ਬਹੁਤ ਹੀ ਸਖ਼ਤ ਪ੍ਰਕਿਰਿਆ ਰਾਹੀਂ ਹੋਈ, ਜਿੱਥੇ 40 ਮਾਹਿਰਾਂ ਦੇ ਪੈਨਲ ਨੇ ਵੱਖ-ਵੱਖ ਕਲਾਕਾਰਾਂ ਵਿਚੋਂ ਉਨ੍ਹਾਂ ਨੂੰ ਚੁਣਿਆ। ਉਨ੍ਹਾਂ ਨੇ ਰਾਸ਼ਟਰਪਤੀ ਭਵਨ ਵਿਖੇ 10 ਦਿਨ ਰਹਿਕੇ ਸਿੱਖ ਇਨੀਏਚਰ ਸ਼ੈਲੀ ਰਾਹੀਂ ਮੋਰਾਕਾਸ਼ੀ ਲਘੂ ਚਿੱਤਰ ਸ਼ੈਲੀ ਵਿਚ ਇਕ ਵਿਸ਼ੇਸ਼ ਕਲਾ ਰਚਨਾ ਤਿਆਰ ਕੀਤੀ। ਇਸ ਕਲਾ ਕਿਰਤ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬਹੁਤ ਪਸੰਦ ਕੀਤਾ ਅਤੇ ਇਸ ਦੀ ਖੂਬ ਪ੍ਰਸ਼ੰਸਾ ਕੀਤੀ।
ਇਸ ਮੌਕੇ ਗੁਰਪ੍ਰੀਤ ਸਿੰਘ ਮਣਕੂ ਨੇ ਕਿਹਾ ਕਿ ਇਹ ਸਨਮਾਨ ਸਿਰਫ਼ ਉਨ੍ਹਾਂ ਦੀ ਨਿੱਜੀ ਉਪਲਬਧੀ ਨਹੀਂ, ਬਲਕਿ ਜਗਰਾਉਂ, ਪੰਜਾਬ ਅਤੇ ਸਮੁੱਚੀ ਸਿੱਖ ਕੌਮ ਲਈ ਮਾਣ ਅਤੇ ਸਨਮਾਨ ਦੀ ਗੱਲ ਹੈ। ਉਨ੍ਹਾਂ ਇਹ ਵੀ ਸੰਕਲਪ ਲਿਆ ਕਿ ਉਹ ਸਿੱਖ ਆਫ ਸਕੂਲ ਦੀ ਮਿਨੀਏਚਰ ਮੋਰਾਕਾਸ਼ੀ ਸ਼ੈਲੀ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਰਹਿਣਗੇ। ਇਹ ਉਪਲਬਧੀ ਪੰਜਾਬ ਦੀ ਰਵਾਇਤੀ ਕਲਾ ਨੂੰ ਰਾਸ਼ਟਰੀ ਪੱਧਰ ‘ਤੇ ਨਵੀਂ ਪਹਿਚਾਣ ਦਿਵਾਉਣ ਵਾਲਾ ਇਕ ਇਤਿਹਾਸਕ ਪਲ ਮੰਨਿਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਐਸ.ਜੀ.ਪੀ.ਸੀ. ਭਾਈ ਮਣਕੂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕਰੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ