JALANDHAR WEATHER

'ਰੀਲ' ਗਾਣੇ ਨੂੰ ਲੈਕੇ ਵਿਵਾਦ ‘ਚ ਘਿਰੇ ਪੰਜਾਬੀ ਗਾਇਕ R Nait ਨੇ ਮੰਗੀ ਮੁਆਫੀ

ਚੰਡੀਗੜ੍ਹ, 17 ਜੂਨ (ਇੰਟ)-ਪੰਜਾਬੀ ਸੰਗੀਤ ਉਦਯੋਗ ਦੇ ਮਸ਼ਹੂਰ ਗਾਇਕ ਆਰ. ਨੇਤ ਇਸ ਵੇਲੇ ਵਿਵਾਦਾਂ ‘ਚ ਘਿਰ ਹੋਏ ਹਨ। ਅੱਜ ਸ਼ਾਮ ਨੂੰ ਸਿੰਗਰ ਆਰ ਨੇਤ ਨੇ ਆਪਣੇ ਫੇਸਬੁਕ ਸੋਸ਼ਲ ਮੀਡੀਆ ਉਤੇ ਇੱਕ ਪੋਸਟ ਪਾਈ ਹੈ, ਜਿਸ ਵਿੱਚ ਉਨ੍ਹਾਂ ਨੇ ਮੁਆਫੀ ਮੰਗ ਲਈ ਹੈ।
ਆਰ ਨੇਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਲਿਖਿਆ ਹੈ-- ਸਾਰਿਆ ਨੂੰ ਕਾਫ਼ੀ ਦਿਨਾਂ ਤੋਂ ਮੇਰੇ ਇੱਕ ਰੀਲ ਗਾਣੇ ਨੂੰ ਲੈਕੇ ਵਿਵਾਦ ਚੱਲ ਰਿਹੈ ਅਸਲ ਦੇ ਵਿੱਚ ਲਿਖਣ ਵਾਲਾ ਹਮੇਸ਼ਾ ਉਹੀ ਲਿਖਦੈ ਜੋ ਆਪਣੇ ਆਲੇ ਦੁਆਲੇ ਵੇਖਦੈ ਮੈਂ ਬਾਕੀ ਰਹੀ ਗੱਲ ਕਿਸੇ ਧਰਮ ਦਾ ਅਪਮਾਨ ਕਰਨਾ ਇਹ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਮੈਂ ਨਾਲੇ ਮੇਰਾ ਖੁਦ ਦਾ ਜਨਮ ਹਿੰਦੂ ਪਰਿਵਾਰ ਚੋ ਐ ਸਤਿਕਾਰ ਸਾਰੇ ਧਰਮਾਂ ਦਾ ਮੇਰੇ ਦਿਲ ਚ ਐ ਮੈਂ ਇੱਥੋਂ ਤੱਕ ਆਪਣੇ ਪੰਜਾਬ ਦੇ ਰੱਬ ਵਰਗੇ ਲੋਕਾਂ ਦੇ ਪਿਆਰ ਸਦਕਾ ਇੱਥੋਂ ਤੱਕ ਪਹੁੰਚਿਆ ਜੇ ਮੇਰੇ ਚਾਹੁਣ ਵਾਲਿਆਂ ਨੂੰ ਲੱਗਦਾ ਕਿ ਮੈਂ ਸੱਚ ਮੁੱਚ ਗਲਤ ਹਾਂ ਫੇਰ ਮੈਨੂੰ ਜੋ ਸਜ਼ਾ ਲਾਉਗੇ ਹੱਸ ਕੇ ਮਨਜ਼ੂਰ ਐ ਗਾਣਾ ਡਲੀਟ ਕਰਨ ਲਈ ਕਿਹਾ ਜਾ ਰਿਹਾ ਕੁੱਝ ਭਰਾਵਾਂ ਵੱਲੋਂ ਸੋ ਲੋਕਾਂ ਵਿੱਚ ਰੱਬ ਵੱਸਦੈ ਜਿਵੇਂ ਤੁਸੀਂ ਕਹੋਗੇ ਫ਼ੈਸਲਾ ਮਨਜ਼ੂਰ ਐ ਬਹੁਤ ਬੁਰਾ ਵਕਤ ਵੇਖ ਵੇਖ ਕੇ ਇੱਥੋਂ ਤੱਕ ਪਹੰਚੇ ਆ ਅੱਜ ਮੈਂ ਜੋ ਵੀ ਆ ਤੁਹਾਡੇ ਪਿਆਰ ਕਰਕੇ ਹਾਂ ਇਹ ਜੋ ਸੁੱਖ ਦੀ ਜ਼ਿੰਦਗੀ ਮਿਲੀ ਐ ਇਹ ਵੀ ਤੁਹਾਡੇ ਪਿਆਰ ਕਰਕੇ ਐ ਨਹੀਂ ਤਾ ਪਤਾ ਵੀ ਨਹੀਂ ਹੁਣ ਤੱਕ ਦੁਨੀਆਂ ਤੇ ਹੋਣੇ ਵੀ ਸੀ ਜਾਂ ਨਹੀਂ ਪਿਆਰ ਬਣਾ ਕੇ ਰੱਖੋ ਸਾਰੇ ਫੈਸਲਾ ਤੁਹਾਡੇ ਹੱਥ ਤੁਹਾਡਾ ਆਪਣਾ ਆਰ ਨੇਤ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ