JALANDHAR WEATHER

ਲੋਕ ਸਭਾ ਸਕੱਤਰੇਤ ਨੇ ਅਭਿਸ਼ੇਕ ਬੈਨਰਜੀ ਨੂੰ 19 ਤੱਕ ਆਪਣਾ ਪੱਖ ਪੇਸ਼ ਕਰਨ ਲਈ ਕਿਹਾ

ਨਵੀਂ ਦਿੱਲੀ, 17 ਜੂਨ - ਲੋਕ ਸਭਾ ਸਕੱਤਰੇਤ ਨੇ ਟੀਐਮਸੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੂੰ 19.6.2026 ਨੂੰ ਸ਼ਾਮ 5 ਵਜੇ ਭਾਰਤੀ ਸੰਸਦ ਭਵਨ ਵਿਚ ਉਨ੍ਹਾਂ ਦੇ ਅਧਿਕਾਰਤ ਚੈਂਬਰ ਵਿਚ ਸਪੀਕਰ ਓਮ ਬਿਰਲਾ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਟੀਐਮਸੀ ਸੰਸਦੀ ਪਾਰਟੀ ਦੇ ਨੇਤਾ ਅਤੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ, ਅਭਿਸ਼ੇਕ ਬੈਨਰਜੀ, ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ "ਖ਼ਬਰਾਂ ਦੀਆਂ ਰਿਪੋਰਟਾਂ" 'ਤੇ ਪੱਤਰ ਲਿਖਿਆ ਕਿ ਕੁਝ ਟੀਐਮਸੀ ਲੋਕ ਸਭਾ ਸੰਸਦ ਮੈਂਬਰਾਂ ਨੇ ਮਾਨਤਾ ਪ੍ਰਾਪਤ ਕਰਨ ਲਈ ਤੁਹਾਡੇ ਦਫ਼ਤਰ ਨੂੰ ਸੂਚਨਾ ਦੇ ਚੁੱਕੇ ਹਨ, ਜਾਂ ਦੇਣ ਦਾ ਪ੍ਰਸਤਾਵ ਰੱਖਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ