ਯੂ.ਪੀ. - ਮਾਲ ਗੱਡੀ ਵਿਚ ਲੱਗੀ ਅੱਗ
ਫਿਰੋਜ਼ਾਬਾਦ (ਯੂ.ਪੀ.), 17 ਜੂਨ - ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਵਿਖੇ ਇਕ ਮਾਲ ਗੱਡੀ ਵਿੱਚ ਅੱਗ ਲੱਗ ਗਈ। ਇਸ ਸੰਬੰਧੀ ਫਾਇਰ ਸੇਫਟੀ ਅਫਸਰ ਸਤੇਂਦਰ ਪਾਂਡੇ ਨੇ ਕਿਹਾ, "ਰੇਲਵੇ ਟਰੈਕ 'ਤੇ ਇਕ ਮਾਲ ਗੱਡੀ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਤੁਰੰਤ ਇਕ ਫਾਇਰ ਟੈਂਡਰ ਭੇਜਿਆ ਗਿਆ। ਪਹੁੰਚਣ 'ਤੇ ਪਤਾ ਲੱਗਾ ਕਿ ਅੱਗ ਇਕ ਮਾਲ ਗੱਡੀ ਦੇ ਡੱਬੇ ਵਿਚ ਲੱਗੀ ਹੈ। ਤੁਰੰਤ, ਫਾਇਰ ਯੂਨਿਟ ਨੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਰੇਲਵੇ ਕਰਮਚਾਰੀਆਂ ਦੀ ਮਦਦ ਨਾਲ ਬਾਕੀ ਮਾਲ ਗੱਡੀ ਦੇ ਡੱਬਿਆਂ ਨੂੰ ਅੱਗ ਤੋਂ ਵੱਖ ਕਰ ਦਿੱਤਾ ਗਿਆ... ਅਜਿਹਾ ਲੱਗਦਾ ਹੈ ਕਿ ਅੱਗ ਮਾਲ ਗੱਡੀ ਦੇ ਪਹੀਆਂ ਤੋਂ ਰਗੜ ਅਤੇ ਸ਼ਾਰਟ ਸਰਕਟ ਕਾਰਨ ਲੱਗੀ, ।"
;
;
;
;
;
;
;
;