'ਆਪ' ਦੇ ਬਲਾਕ ਸੰਮਤੀ ਵਾਈਸ ਚੇਅਰਮੈਨ ਸਿਕੰਦਰ ਸਿੰਘ ਖਿੱਦੋਵਾਲੀ 'ਤੇ ਫਾਇਰਿੰਗ, ਵਾਲ-ਵਾਲ ਬਚੇ
ਟਾਹਲੀ ਸਾਹਿਬ (ਅੰਮ੍ਰਿਤਸਰ), 18 ਜੂਨ (ਵਿਨੋਦ ਭੀਲੋਵਾਲ) - ਬਲਾਕ ਮਜੀਠਾ 2 ਦੇ ਵਾਈਸ ਚੇਅਰਮੈਨ ਸਿਕੰਦਰ ਸਿੰਘ ਖਿਦੋਵਾਲੀ ਆਪਣੇ ਵਰਕਰਾਂ ਦੇ ਨਾਲ ਰਾਤ ਕਰੀਬ 9:30 ਵਜੇ ਆਪਣੇ ਕੁਝ ਹੋਰ ਵਰਕਰਾਂ ਸਮੇਤ ਬੋਲੈਰੋ ਗੱਡੀ 'ਤੇ ਘਰ ਵਾਪਸ ਜਾ ਰਹੇ ਸਨ ਕਿ ਪਿੰਡ ਪੰਨਵਾ ਤੇ ਖਿੱਦੋਵਾਲੀ ਦੇ ਵਿਚਕਾਰ ਪਹੁੰਚਣ 'ਤੇ ਸੜਕ ਦੇ ਵਿਚਕਾਰ ਖੜ੍ਹੇ ਦੋ ਅਣਪਛਾਤੇ ਵਿਅਕਤੀਆਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਵਿਚ ਸਿਕੰਦਰ ਸਿੰਘ ਵਾਲ ਵਾਲ ਬਚ ਗਏ, ਪਰ ਗੱਡੀ 'ਤੇ ਗੋਲੀਆਂ ਲੱਗੀਆਂ। ਰਾਤ ਦਾ ਹਨ੍ਹੇਰਾ ਹੋਣ ਕਰਕੇ ਅਣਪਛਾਤੇ ਵਿਅਕਤੀਆਂ ਦਾ ਪਤਾ ਨਹੀਂ ਚੱਲ ਸਕਿਆ ਕਿ ਉਹ ਕਿਸ ਪਾਸੇ ਨੂੰ ਫਰਾਰ ਹੋਏ ਹਨ। ਇਸ ਖ਼ਬਰ ਦਾ ਲੋਕਾਂ ਨੂੰ ਪਤਾ ਲੱਗਦਿਆਂ ਸਾਰ ਹੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
;
;
;
;
;
;
;
;