JALANDHAR WEATHER

ਮੁੱਖ ਮੰਤਰੀ ਭਗਵੰਤ ਮਾਨ ਨੇ 'ਧੂਸੀ ਬੰਨ੍ਹ ਲਿੰਕ ਰੋਡ' ਦਾ ਨੀਂਹ ਪੱਥਰ ਰੱਖਿਆ

ਲੋਹੀਆਂ ਖਾਸ, (ਜਲੰਧਰ) 19 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਅੱਜ ਮੁੱਖ ਮੰਤਰੀ ਭਗਵੰਤ ਮਾਨ ਸ਼ਾਹਕੋਟ ਦੇ ਪਿੰਡ ਮੰਡਾਲਾ ਛੰਨਾ ਵਿਖੇ ਪਹੁੰਚੇ ਸਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ 'ਧੂਸੀ ਬੰਨ੍ਹ ਲਿੰਕ ਰੋਡ' ਦਾ ਨੀਂਹ ਪੱਥਰ ਰੱਖ ਕੇ ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕੀਤਾ। ਇਹ ਇਲਾਕਾ ਹੜ੍ਹ ਪ੍ਰਭਾਵਿਤ ਹੋਣ ਕਰਕੇ ਸੜਕ ਨਿਰਮਾਣ ਵਿਚ ਉੱਚ-ਮਿਆਰੀ ਮਟੀਰੀਅਲ ਵਰਤਣ ਅਤੇ ਲੋਕਾਂ ਨੂੰ ਖੁਦ ਇਸ ਕੰਮ ਦੀ ਨਿਗਰਾਨੀ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਕਿ ਪਿਛਲੇ ਮੁੱਖ ਮੰਤਰੀ ਹੜ੍ਹ ਆਉਣ 'ਤੇ ਸਿਰਫ਼ ਹੈਲੀਕਾਪਟਰਾਂ ਰਾਹੀਂ ਉੱਤੋਂ-ਉੱਤੋਂ ਦੇਖ ਕੇ ਚਲੇ ਜਾਂਦੇ ਸਨ, ਪਰ ਸਾਡੀ ਸਰਕਾਰ ਜ਼ਮੀਨ 'ਤੇ ਖੜ੍ਹ ਕੇ ਲੋਕਾਂ ਦੇ ਦੁੱਖ-ਸੁੱਖ ਦਾ ਹੱਲ ਕਰਦੀ ਹੈ। ਪਿੰਡਾਂ ਦੇ ਵਿਕਾਸ ਅਤੇ ਲੋਕਾਂ ਨੂੰ ਸੁਖਾਲੀਆਂ ਸਹੂਲਤਾਂ ਦੇਣਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਪੰਜਾਬ ਦੇ ਕੋਨੇ-ਕੋਨੇ ਤੱਕ ਵਿਕਾਸ ਪਹੁੰਚਾਉਣ ਲਈ 'ਤੁਹਾਡੀ ਸਰਕਾਰ' ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਕੁੱਲ 61.82 ਕਰੋੜ ਰੁਪਏ ਦੀ ਲਾਗਤ ਨਾਲ਼ ਬਣਨ ਵਾਲ਼ੀ 37.93 ਕਿਲੋਮੀਟਰ ਲੰਮੀ ਇਸ ਸੜਕ ਦਾ ਸਤਲੁਜ ਦਰਿਆ ਨੇੜਲੇ ਇਲਾਕੇ ਦੇ ਮੰਡ ਖੇਤਰ ਦੇ 15 ਤੋਂ ਵੱਧ ਪਿੰਡਾਂ ਦੇ ਹਜ਼ਾਰਾਂ ਲੋਕਾਂ ਨੂੰ ਲਾਭ ਹੋਵੇਗਾ। ਇਸ ਮੌਕੇ ਸੰਤ ਬਾਬਾ ਪ੍ਰਗਟ ਨਾਥ ਰਹੀਮਪੁਰ, ਫੂਡ ਕਮਿਸ਼ਨ ਪੰਜਾਬ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ, ਬੀਬੀ ਰਣਜੀਤ ਕੌਰ ਕਾਕੜ ਕਲਾਂ, ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ, ਹਰਜਿੰਦਰ ਸਿੰਘ ਸੀਚੇਵਾਲ, ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਕੁਲਵਿੰਦਰ ਸਿੰਘ ਜੰਮੂ ਲੀਡਰ, ਜਸਵੀਰ ਸਿੰਘ ਜਲਾਲਪੁਰੀ ਸਮੇਤ ਜ਼ਿਲ੍ਹੇ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਤੇ ਆਪ ਵਰਕਰ ਹਾਜ਼ਰ ਸਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ