JALANDHAR WEATHER

ਓਠੀਆਂ ਦੇ ਨੋਜਵਾਨ ਦੀ ਸੜਕ ਹਾਦਸੇ ਵਿਚ ਮੌਤ

ਓਠੀਆਂ (ਅੰਮ੍ਰਿਤਸਰ), 19 ਜੂਨ (ਗੁਰਵਿੰਦਰ ਸਿੰਘ ਛੀਨਾ)- ਸਥਾਨਕ ਕਸਬਾ ਓਠੀਆਂ ਦੇ ਇਕ ਨੌਜਵਾਨ ਦੀ ਬੀਤੇ ਦਿਨ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ। ਪਿੰਡ ਦੇ ਸਰਪੰਚ ਤਰਲੋਚਨ ਸਿੰਘ ਨੇ ਦੱਸਿਆ ਕਿ ਪਿੰਡ ਦਾ ਨੌਜਵਾਨ ਮਨਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਉਮਰ 28 ਸਾਲ ਜੋ ਕਿ ਅੰਮ੍ਰਿਤਸਰ ਤੋਂ ਪਿੰਡ ਵੱਲ ਨੂੰ ਆ ਰਿਹਾ ਸੀ ਤਾਂ ਅੰਮਿ੍ਤਸਰ ਤੋਂ ਅਡਾ ਕੁੱਕੜਾ ਵਾਲਾ ਵਿਖੇ ਮੋਟਰ ਸਾਈਕਲ ਤੋ ਉੱਤਰ ਕੇ ਸੜਕ ਦੇ ਸਾਈਡ ਤੇ ਕੱਚੇ ਥਾਂ ਤੇ ਆਪਣੇ ਕਿਸੇ ਜਾਣ ਪਛਾਣ ਵਾਲਿਆ ਨਾਲ ਗੱਲਾਂ ਕਰ ਰਿਹਾ ਸੀ।

ਅੰਮ੍ਰਿਤਸਰ ਵਾਲੇ ਪਾਸੇ ਤੋਂ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਨੇ ਇਨ੍ਹਾਂ ਨੂੰ ਆਪਣੀ ਲਪੇਟ ਵਿਚ ਲਿਆ ਤੇ ਨੌਜਵਾਨ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਨੋਜਵਾਨ ਦੀ ਹਸਪਤਾਲ ਜਾਂਦਿਆਂ ਰਸਤੇ ਵਿਚ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ