ਭਾਰਤੀ ਟੀਮ ਨੇ ਥਰੋਬਾਲ ਵਿਚ ਜਿੱਤਿਆ ਗੋਲਡ ਮੈਡਲ
ਸ੍ਰੀ ਮੁਕਤਸਰ ਸਾਹਿਬ, 20 ਜੂਨ (ਰਣਜੀਤ ਸਿੰਘ ਢਿੱਲੋਂ)- ਰਾਂਚੀ ਵਿਖੇ ਹੋਈ ਸਾਊਥ ਏਸ਼ੀਅਨ ਥਰੋਬਾਲ ਚੈਂਪੀਅਨਸ਼ਿਪ ਵਿਚ ਭਾਰਤ ਅਤੇ ਸ਼੍ਰੀ ਲੰਕਾ ਵਿਚਕਾਰ ਹੋਏ ਮੁਕਾਬਲੇ ਵਿਚ ਭਾਰਤੀ ਟੀਮ ਨੇ ਜਿੱਤ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਿਲ ਕੀਤਾ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ ਕਿ ਇਸ ਭਾਰਤੀ ਟੀਮ ਦੀ ਵਾਈਸ ਕਪਤਾਨੀ ਜਸਮਾਨ ਸਿੰਘ ਸੰਧੂ ਪਿੰਡ ਕਾਨਿਆਂਵਾਲੀ ਕਲਾਂ (ਸ੍ਰੀ ਮੁਕਤਸਰ ਸਾਹਿਬ) ਨੇ ਕੀਤੀ। ਉਹ ਭਾਰਤੀ ਥਰੋਬਾਲ ਟੀਮ ਦਾ ਕਪਤਾਨ ਰਹਿ ਚੁੱਕਿਆ ਹੈ ਅਤੇ ਇਸ ਤੋਂ ਪਹਿਲਾਂ ਵੀ ਭਾਰਤ ਨੂੰ ਏਸ਼ੀਅਨ ਥਰੋਬਾਲ ਚੈਂਪੀਅਨਸ਼ਿਪ ਵਿਚ ਵੀ ਗੋਲਡ ਮੈਡਲ ਜਿਤਾ ਚੁੱਕਿਆ ਹੈ। ਜਸਮਾਨ ਸਿੰਘ ਸੰਧੂ 30 ਸਾਲ ਤੋਂ ਥਰੋਬਾਲ ਖੇਡ ਨਾਲ ਜੁੜੇ ਹੋਏ ਹਨ।
ਪੰਜਾਬ ਨੂੰ ਕਈ ਮੈਡਲ ਜਿਤਾ ਚੁੱਕੇ ਹਨ। ਇਸ ਤੋਂ ਇਲਾਵਾ ਭਾਰਤ ਨੂੰ ਵੀ ਉਨ੍ਹਾਂ ਨੇ ਤਿੰਨ ਚਾਰ ਮੈਡਲ ਜਿਤਾ ਦਿੱਤੇ ਹਨ। ਹਾਲ ਵਿਚ ਹੀ ਉਸ ਨੇ ਆਪਣੀ ਖੇਡ ਦਾ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਭਾਰਤ ਦੀ ਟੀਮ ਨੂੰ ਗੋਲਡ ਮੈਡਲ ਜਿਤਾਉਣ ਵਿਚ ਆਪ ਦਾ ਵੱਡਾ ਯੋਗਦਾਨ ਰਿਹਾ। ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਨਿਆਂ ਵਾਲੀ ਵਿਖੇ ਪਹੁੰਚਣ ਤੇ ਇਲਾਕਾ ਵਾਸੀਆਂ ਅਤੇ ਪਿੰਡ ਵਾਸੀਆਂ ਨੇ ਢੋਲ ਦੇ ਡੱਗੇ ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਜਸਮਾਨ ਸਿੰਘ ਸੰਧੂ ਨੂੰ ਵਧਾਈ ਦਿੱਤੀ। ਇਸ ਮੌਕੇ ਲੋਕਾਂ ਵਲੋਂ ਉਨ੍ਹਾਂ ਦੇ ਪਿਤਾ ਅਤੇ ਸਮੂਹ ਪਰਿਵਾਰ ਨੂੰ ਵੀ ਵਧਾਈ ਦਿੱਤੀ ਗਈ। ਜਿਸ ਨੇ ਹਮੇਸ਼ਾ ਹੀ ਸਖ਼ਤ ਮਿਹਨਤ ਕਰਕੇ ਜਿੱਤ ਦੇ ਝੰਡੇ ਗੱਡੇ ਹਨ ਅਤੇ ਪਿੰਡ, ਜਿਲ੍ਹੇ, ਪੰਜਾਬ ਅਤੇ ਦੇਸ਼ ਭਾਰਤ ਦਾ ਨਾਂਅ ਦੁਨੀਆਂ ਭਰ ਵਿਚ ਰੋਸ਼ਨ ਕੀਤਾ ਹੈ।
;
;
;
;
;
;
;
;