JALANDHAR WEATHER

ਨੌਜਵਾਨ ਨੇ ਟਰੇਨ ਅੱਗੇ ਆ ਕੇ ਕੀਤੀ ਖੁਦਕੁਸ਼ੀ

ਡੇਰਾਬੱਸੀ (ਮੁਹਾਲੀ), 20 ਜੂਨ - ਘੱਗਰ-ਦੱਪਰ ਰੇਲਵੇ ਸਟੇਸ਼ਨ ਦੇ ਦਰਮਿਆਨ ਪਿੰਡ ਬਾਂਕਰਪੁਰ ਨੇੜੇ ਇਕ ਨੌਜਵਾਨ ਵਲੋਂ ਟਰੇਨ ਅੱਗੇ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਾਜਾ ਕੁਮਾਰ ਪੁੱਤਰ ਭੂਅਰ ਸਿੰਘ ਵਾਸੀ ਪਿੰਡ ਮਧੁਬਨੀ, ਤਹਿਸੀਲ ਅਰੇਰਾਜ, ਥਾਣਾ ਸੰਗਰਾਮਪੁਰ, ਜ਼ਿਲ੍ਹਾ ਪੂਰਬੀ ਚੰਪਾਰਨ ਬਿਹਾਰ ਵਜੋਂ ਹੋਈ ਹੈ। ਉਹ ਇਸ ਸਮੇਂ ਡੇਰਾਬੱਸੀ ਦੇ ਕੁੜਾਵਾਲਾ ਸਥਿਤ ਮਧੁਕਰ ਕਾਲੋਨੀ ਵਿਚ ਕਿਰਾਏ ’ਤੇ ਰਹਿ ਰਿਹਾ ਸੀ।
ਜਾਣਕਾਰੀ ਅਨੁਸਾਰ 19 ਜੂਨ ਨੂੰ ਸ਼ਾਮ ਕਰੀਬ 7 ਵਜੇ ਰੇਲਵੇ ਕਿਲੋਮੀਟਰ ਨੰਬਰ 225/25-27 ਅੱਪ, ਘੱਗਰ-ਦੱਪਰ ਰੇਲਵੇ ਸਟੇਸ਼ਨਾਂ ਦੇ ਦਰਮਿਆਨ ਪਿੰਡ ਬਾਂਕਰਪੁਰ ਨੇੜੇ ਟਰੇਨ ਨੰਬਰ 12057 ਅੱਪ ਅੱਗੇ ਆ ਕੇ ਇਕ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਪੁਲਿਸ ਵਲੋਂ ਲਾਸ਼ ਨੂੰ ਸਨਾਖਤ ਲਈ ਸਿਵਲ ਹਸਪਤਾਲ ਡੇਰਾਬੱਸੀ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਸੀ।
ਪੁਲਿਸ ਅਨੁਸਾਰ ਬਾਅਦ ਵਿਚ ਮ੍ਰਿਤਕ ਦੀ ਪਛਾਣ ਸੁੰਦਰਮ ਕੁਮਾਰ ਰਾਏ ਪੁੱਤਰ ਅਨਰੁਧ ਰਾਏ ਵਾਸੀ ਹਾਊਸ ਨੰਬਰ 167, ਮਧੁਕਰ ਕਾਲੋਨੀ, ਕੁੜਾਵਾਲਾ ਵਲੋਂ ਆਪਣੇ ਸਾਲੇ ਰਾਜਾ ਕੁਮਾਰ ਵਜੋਂ ਕੀਤੀ ਗਈ।
ਇਸ ਮਾਮਲੇ ਵਿਚ ਅੱਜ 20 ਜੂਨ ਨੂੰ ਸਹਾਇਕ ਥਾਣੇਦਾਰ ਗੁਰਜਿੰਦਰ ਸਿੰਘ ਘੱਗਰ ਮੁਬਾਰਿਕਪੁਰ ਵਲੋਂ ਧਾਰਾ 194 ਬੀਐਨਐਸਐਸ ਤਹਿਤ ਕਾਰਵਾਈ ਕੀਤੀ ਗਈ। ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਲਾਸ਼ ਅੰਤਿਮ ਸੰਸਕਾਰ ਲਈ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ