JALANDHAR WEATHER

ਭਾਰਤੀ ਸਰਹੱਦ ਤੋਂ ਬੀ.ਐਸ.ਐਫ.ਦੀ ਵੱਡੀ ਕਾਰਵਾਈ, 27 ਕਿਲੋ ਹੈਰੋਇਨ ਬਰਾਮਦ

ਅਟਾਰੀ ਸਰਹੱਦ, ਅੰਮ੍ਰਿਤਸਰ 21 ਜੂਨ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਪਾਕਿਸਤਾਨ ਲਈ ਨਸ਼ਾ ਤਸਕਰਾਂ ਵਲੋਂ ਭਾਰਤ ਅੰਦਰ ਲਗਾਤਾਰ ਦਿਨ ਸਮੇਂ ਭੇਜੀ ਜਾ ਰਹੀ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਨਾਕਾਮ ਕਰਨ ਲਈ ਭਾਰਤੀ ਸਰਹੱਦ ਤੇ 24 ਘੰਟੇ ਡਿਊਟੀ ਨਿਭਾ ਰਹੇ ਬੀ.ਐਸ.ਐਫ. ਦੇ ਜਵਾਨ ਪਾਕਿਸਤਾਨ ਦੀਆਂ ਨਾਕਾਮ ਕੋਸ਼ਿਸ਼ਾਂ ਨੂੰ ਖ਼ਤਮ ਕਰ ਰਹੇ ਹਨ। ਜਿਸ ਦੇ ਤਹਿਤ ਅੱਜ ਬੀ.ਐਸ.ਐਫ. ਦੇ ਜਵਾਨਾਂ ਵਲੋਂ 27 ਕਿਲੋ ਹੈਰੋਇਨ ਬਰਾਮਦ ਕਰਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਗਈ ਹੈI ਪੁਲਿਸ ਨੇ ਥਾਣਾ ਘਰਿੰਡਾ ਖੇਤਰ ਸਰਹੱਦੀ ਪਿੰਡ ਪੁੱਲ ਮੋਰਾਲ ਵਿਚ ਸਾਂਝੇ ਸਰਚ ਆਪਰੇਸ਼ਨ ਦੌਰਾਨ ਤਿੰਨ ਪੈਕਟਾਂ ਵਿਚੋਂ 27 ਕਿਲੋ ਹੈਰੋਇਨ ਬਰਾਮਦ ਕੀਤੀ I

ਇੱਥੇ ਦੱਸਣ ਯੋਗ ਹੈ ਕਿ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸੁਰੱਖਿਆ ਬਲਾਂ ਨੇ ਅੰਮ੍ਰਿਤਸਰ ਦੇ ਘਰਿੰਡਾ ਖੇਤਰ ਅਧੀਨ ਬੀ.ਓ.ਪੀ. ਪੁਲਮੋਰਾ ਨੇੜਲੇ ਖੇਤਾਂ ਵਿਚੋਂ 27 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਸੁਰੱਖਿਆ ਏਜੰਸੀਆਂ ਨੂੰ ਖੁਫੀਆ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਤਸਕਰਾਂ ਵਲੋਂ ਡਰੋਨ ਰਾਹੀਂ ਭਾਰਤੀ ਖੇਤਰ ਵਿਚ ਨਸ਼ੇ ਦੀ ਵੱਡੀ ਖੇਪ ਸੁੱਟੀ ਗਈ ਹੈ। ਸੂਚਨਾ ਮਿਲਦਿਆਂ ਹੀ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਇਲਾਕੇ ਵਿਚ ਸਾਂਝਾ ਸਰਚ ਆਪਰੇਸ਼ਨ ਸ਼ੁਰੂ ਕੀਤਾ। ਇਲਾਕੇ ਦੀ ਤਲਾਸ਼ੀ ਦੌਰਾਨ ਖੇਤਾਂ ਵਿਚੋਂ ਤਿੰਨ ਵੱਡੇ ਪੈਕਟ ਬਰਾਮਦ ਹੋਏ। ਜਾਂਚ ਕਰਨ 'ਤੇ ਇਨ੍ਹਾਂ ਪੈਕਟਾਂ ਵਿਚੋਂ ਕੁੱਲ 27 ਕਿਲੋ ਹੈਰੋਇਨ ਮਿਲੀ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਖੇਪ ਸਰਹੱਦ ਪਾਰ ਤਸਕਰੀ ਨੈੱਟਵਰਕ ਰਾਹੀਂ ਪੰਜਾਬ ਵਿਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਬੀ.ਐਸ.ਐਫ. ਵਲੋਂ ਕੀਤੀ ਗਈ ਇਹ ਵੱਡੀ ਬਰਾਮਦਗੀ ਤੋਂ ਬਾਅਦ ਇਲਾਕੇ ਵਿਚ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਸ ਤਸਕਰੀ ਰੈਕੇਟ ਨਾਲ ਜੁੜੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਨੇ ਕਿਹਾ ਕਿ ਸਰਹੱਦ ਪਾਰੋਂ ਹੋਣ ਵਾਲੀ ਹਰ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਬਣਾਇਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ