JALANDHAR WEATHER

ਅਪਰਬਾਰੀ ਦੁਆਬ ਨਹਿਰ ਸਠਿਆਲੀ ਵਿਖੇ ਨਹਿਰ ’ਚ ਪਿਆ ਪਾੜ

ਘੱਲੂਘਾਰਾ ਸਾਹਿਬ, (ਬਟਾਲਾ), 22 ਜੂਨ (ਪਰਮ ਮਿਨਹਾਸ)- ਅਪਰਬਾਰੀ ਦੁਆਬ ਨਹਿਰ ਸਠਿਆਲੀ ਵਿਖੇ ਨਹਿਰ ’ਚ ਪਾੜ ਕਾਰਨ ਸ੍ਰੀ ਹਰਗੋਬਿੰਦਪੁਰ ਗੁਰਦਾਸਪੁਰ ਮੁੱਖ ਮਾਰਗ ’ਤੇ ਪਾਣੀ ਸੜਕ ਨੂੰ ਪਾਰ ਕਰ ਗਿਆ ਹੈ ਅਤੇ ਲੋਕਾਂ ਦੀ ਝੋਨੇ ਦੀ ਲਗਾਈ ਹੋਈ ਫ਼ਸਲ ਵੀ ਡੁੱਬ ਚੁੱਕੀ ਹੈ। ਸਠਿਆਲੀ ਪੁਲ ਨੇੜੇ ਦੇ ਕਿਸਾਨ ਪ੍ਰਗਟ ਸਿੰਘ, ਹਰਦੀਪ ਸਿੰਘ, ਗੁਰਨਾਮ ਸਿੰਘ, ਗੁਰਬੰਤ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਨੇੜਿਓਂ ਅਪਰ ਬਾਰੀ ਲੰਘਦੀ ਹੈ। ਉਨ੍ਹਾਂ ਨੇ ਆਪਣੀਆਂ ਫ਼ਸਲਾਂ ਤੇ ਝੋਨਾ ਲਾਇਆ ਹੈ ਤੇ ਅਚਾਨਕ ਹੀ ਨਹਿਰ ਵਿਚ ਪਾੜ ਪੈ ਗਿਆ ਹੈ ਅਤੇ ਤੇਜ਼ ਵਹਾਅ ਨਾਲ ਉਨ੍ਹਾਂ ਦੀਆਂ ਫ਼ਸਲਾਂ ਵਿਚ ਪਾਣੀ ਭਰ ਰਿਹਾ ਹੈ, ਜਿਸ ਕਾਰਨ ਝੋਨੇ ਦੀ ਫ਼ਸਲ ਬਰਬਾਦ ਹੋਣ ਦੀ ਕਗਾਰ ’ਤੇ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਥੋੜ੍ਹੇ ਸਮੇਂ ਵਿਚ ਹੀ ਪਾਣੀ ਨੇ 20 ਏਕੜ ਤੋਂ ਜ਼ਿਆਦਾ ਫ਼ਸਲ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਜੇਕਰ ਕਟਾਅ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ