JALANDHAR WEATHER

ਯੂਥ ਕਾਂਗਰਸ ਚੋਣਾਂ : ਪ੍ਰਣਵ ਕ੍ਰਿਪਾਲ ਜਨਰਲ ਸਕੱਤਰ, ਜਸ਼ਨਪ੍ਰੀਤ ਸਿੰਘ ਹਲਕਾ ਗੜ੍ਹਸ਼ੰਕਰ ਪ੍ਰਧਾਨ, ਅਮਰੀਕ ਲਾਡੀ ਬਣੇ ਬਲਾਕ ਗੜ੍ਹਸ਼ੰਕਰ ਪ੍ਰਧਾਨ

ਗੜ੍ਹਸ਼ੰਕਰ (ਹੁਸ਼ਿਆਰਪੁਰ), 22 ਜੂਨ (ਧਾਲੀਵਾਲ) - ਪੰਜਾਬ ਯੂਥ ਕਾਂਗਰਸ ਦੇ ਚੋਣ ਨਤੀਜਿਆਂ ਦੇ ਐਲਾਨ ਵਿਚ ਗੜ੍ਹਸ਼ੰਕਰ ਤੋਂ ਯੂਥ ਕਾਂਗਰਸੀ ਆਗੂ ਪ੍ਰਣਵ ਕ੍ਰਿਪਾਲ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਣੇ ਗਏ ਹਨ। ਇਸੇ ਤਰ੍ਹਾਂ ਯੂਥ ਆਗੂ ਜਸ਼ਨਪ੍ਰੀਤ ਸਿੰਘ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਹਨ। ਅਮਰੀਕ ਲਾਡੀ ਨੇ ਬਲਾਕ ਗੜ੍ਹਸ਼ੰਕਰ ਦੇ ਪ੍ਰਧਾਨ ਦੀ ਚੋਣ ਵਿਚ ਜਿੱਤ ਦਰਜ਼ ਕੀਤੀ ਹੈ। ਵੱਖ-ਵੱਖ ਆਗੂਆਂ ਵਲੋਂ ਇਨ੍ਹਾਂ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ