30 ਜੂਨ ਤੱਕ ਪੰਜਾਬ ਹੋਵੇਗਾ ‘ਓਪਨ ਮੇਨਹੋਲ ਫ਼੍ਰੀ’- ਮੰਤਰੀ ਹਰਜੋਤ ਸਿੰਘ ਬੈਂਸ
ਚੰਡੀਗੜ੍ਹ, 23 ਜੂਨ- ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ 30 ਜੂਨ ਤੱਕ 'ਖੁੱਲ੍ਹੇ ਮੈਨਹੋਲ ਮੁਕਤ' ਹੋ ਜਾਵੇਗਾ। ਉਨ੍ਹਾਂ ਕਿਹਾ ਕਿ 'ਮਿਸ਼ਨ ਕਲੀਨ ਪੰਜਾਬ' ਤਹਿਤ ਜ਼ੀਰੋ ਓਪਨ ਮੈਨਹੋਲ ਮੁਹਿੰਮ ਜਾਰੀ ਹੈ। ਨਾਗਰਿਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਲਾਪਰਵਾਹੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਸੁਰੱਖਿਆ ਆਡਿਟ ਵਿਚ 1,451 ਖੁੱਲ੍ਹੇ ਮੈਨਹੋਲ ਮਿਲੇ, 1,000 ਤੋਂ ਵੱਧ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਸਨ। ਬਰਸਾਤ ਦੇ ਮੌਸਮ ਤੋਂ ਪਹਿਲਾਂ ਸਾਰੇ ਖੁੱਲ੍ਹੇ ਮੈਨਹੋਲ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੈਨਹੋਲ ਬੰਦ ਹੋਣ ਦੀ ਨਿਗਰਾਨੀ ਲਈ ਏ.ਆਈ.-ਅਧਾਰਤ ਐਪ ਲਾਂਚ ਕੀਤੀ ਗਈ ਹੈ।
;
;
;
;
;
;
;