JALANDHAR WEATHER

ਜਗਦੀਪ ਸਿੰਘ ਜੱਗੀ ਭਦੌੜ ਨਗਰ ਕੌਂਸਲ ਦੇ ਪ੍ਰਧਾਨ ਬਣੇ

ਭਦੋੜ, 23 ਜੂਨ (ਵਿਨੋਦ ਕਲਸੀ/ਰਜਿੰਦਰ ਬੱਤਾ )-ਨਗਰ ਕੌਂਸਲ ਭਦੋੜ ਵਿਖੇ ਐਸ.ਡੀ.ਐਮ. ਪਿਊਸ਼ ਗੋਇਲ ਦੀ ਹਾਜ਼ਰੀ ਵਿਚ ਹੋਈ ਮੀਟਿੰਗ ਦੌਰਾਨ ਜਗਦੀਪ ਸਿੰਘ ਜੱਗੀ ਨੂੰ ਪ੍ਰਧਾਨ ਅਤੇ ਤਰਲੋਚਨ ਸਿੰਘ ਜੱਗਾ ਨੂੰ ਉਪ ਪ੍ਰਧਾਨ ਚੁਣਿਆ ਗਿਆ। ਚੋਣ ਤੋਂ ਬਾਅਦ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਨਵੇਂ ਅਹੁਦੇਦਾਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਵਧਾਈ ਦਿੱਤੀ ਗਈ।

ਇਸ ਮੌਕੇ ਜਗਦੀਪ ਸਿੰਘ ਜੱਗੀ ਅਤੇ ਤਰਲੋਚਨ ਸਿੰਘ ਜੱਗਾ ਨੇ ਕਿਹਾ ਕਿ ਉਹ ਨਗਰ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇਣਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ