ਗੁਰੂ ਹਰਸਹਾਏ ਦੇ ਨੋਜਵਾਨ ਰਚਿਤ ਸੋਢੀ ਨੇ ਅਕਾਲੀ ਦਲ ਵਿਚ ਕੀਤੀ ਮੁੜ ਵਾਪਸੀ
ਗੁਰੂ ਹਰਸਹਾਏ, 23 ਜੂਨ (ਹਰਚਰਨ ਸਿੰਘ ਸੰਧੂ)- ਕਾਂਗਰਸ ਵਿਚ ਗਏ ਗੁਰੂ ਹਰਸਹਾਏ ਦੇ ਨੌਜਵਾਨ ਰਚਿਤ ਸੋਢੀ ਨੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਘਰ ਵਾਪਸੀ ਕਰ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਦੀ ਹਾਜ਼ਰੀ ਵਿਚ ਰਚਿਤ ਸੋਢੀ ਨੇ ਘਰ ਵਾਪਸੀ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪੱਕੇ ਸਮਰਥਕ ਹਨ ਅਤੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨਗੇ। ਪਾਰਟੀ ਅੰਦਰ ਘਰ ਵਾਪਸੀ ਕਰਨ ਤੇ ਵਰਦੇਵ ਸਿੰਘ ਨੋਨੀਮਾਨ ਨੇ ਰਚਿਤ ਸੋਢੀ ਦਾ ਧੰਨਵਾਦ ਕੀਤਾ ਅਤੇ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ।
ਇਸ ਮੌਕੇ ਅਕਾਲੀ ਆਗੂ ਵਰਦੇਵ ਸਿੰਘ ਮਾਨ ਨੇ ਉਨ੍ਹਾਂ ਨੂੰ ਮੁੜ ਤੋਂ ਨਗਰ ਕੌਂਸਲ ਚੋਣਾਂ ਲੜਾਉਣ ਦਾ ਫੈਸਲਾ ਲੈਂਦਿਆਂ ਵਾਰਡ ਨੰਬਰ 10 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਕੇ ਉਮੀਦਵਾਰ ਬਣਾਏ ਜਾਣ ਦਾ ਐਲਾਨ ਵੀ ਕੀਤਾ। ਦੱਸਣ ਯੋਗ ਹੈ ਕਿ ਨੌਜਵਾਨ ਰਚਿਤ ਸੋਢੀ ਦੀ ਮਾਤਾ ਪਹਿਲਾਂ ਕਾਂਗਰਸ ਪਾਰਟੀ ਦੀ ਟਿਕਟ ਤੇ ਕੌਂਸਲਰ ਰਹਿ ਚੁੱਕੇ ਹਨ ਅਤੇ ਹੁਣ ਫਿਰ ਮੁੜ ਤੋਂ ਨਗਰ ਕੌਂਸਲ ਚੋਣਾਂ ਗੁਰੂ ਹਰਸਹਾਇ ਲਈ ਚੋਣ ਮੈਦਾਨ ਵਿਚ ਉਤਰਨਗੇ। ਇਸ ਮੌਕੇ ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਸ਼ਮਿਦਰ ਪਾਲ ਸਿੰਘ ਗੋਗੀ ਬਰਾੜ, ਸੁਖਵਿੰਦਰ ਸਿੰਘ ਭੰਡਾਰੀ ਲੈਪੋ ਅਤੇ ਕਈ ਹੋਰ ਸਮਰਥਕ ਹਾਜ਼ਰ ਸਨ।
;
;
;
;
;
;
;
;