JALANDHAR WEATHER

ਪਟਿਆਲਾ ਵਿਚ ਮੀਟਰ ਰੀਡਰ ਯੂਨੀਅਨ ਵਲੋਂ ਧਰਨਾ ਪ੍ਰਦਰਸ਼ਨ

 ਪਟਿਆਲਾ, 23 ਜੂਨ (ਅਮਨਦੀਪ ਸਿੰਘ)- ਪਟਿਆਲਾ ਵਿਚ ਮੀਟਰ ਰੀਡਰ ਯੂਨੀਅਨ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪਟਿਆਲਾ ਦਾ ਫੁਆਰਾ ਚੌਂਕ ਜਾਮ ਕਰ ਦਿੱਤਾ ਗਿਆ, ਜਿਥੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਪ੍ਰਦਰਸ਼ਨਕਾਰੀਆਂ ਵਲੋਂ ਬਿਜਲੀ ਦੇ ਮੁੱਖ ਦਫ਼ਤਰ ਦੇ ਬਾਹਰ ਮਾਲ ਰੋਡ ਬੰਦ ਕੀਤੀ ਹੋਈ ਹੈ। ਅੱਜ ਧਰਨਾਕਾਰੀਆਂ ਨੇ ਫੁਆਰਾ ਚੌਂਕ ਬੰਦ ਕਰ ਦਿੱਤਾ, ਉਸ ਵੇਲੇ ਲੋਕਾਂ ਦਾ ਗੁੱਸਾ ਜ਼ਰੂਰ ਨਜ਼ਰ ਆਇਆ। ਲੋਕ ਗਰਮੀ ਦੇ ਵਿਚ ਖੱਜਲ ਖੁਆਰ ਹੁੰਦੇ ਨਜ਼ਰ ਆਏ। ਬਜ਼ੁਰਗ ਬੱਚੇ ਜਾਮ ਦੇ ਵਿਚ ਫਸੇ ਦਿਖੇ। ਕੁਝ ਲੋਕ ਰਾਜਿੰਦਰਾ ਹਸਪਤਾਲ ਜਾਣ ਵਾਲੇ ਵੀ ਇਸ ਜਾਮ ਦੇ ਵਿਚ ਫਸੇ ਨਜ਼ਰ ਆਏ। ਦੱਸ ਦੇਈਏ ਕਿ ਪੀ.ਐਸ.ਪੀ.ਸੀ.ਐਲ. ਰੋਡ ਲੰਬੇ ਸਮੇਂ ਤੋ ਬੰਦ ਹੋਣ ਕਰਕੇ ਲੋਕ ਫੁਆਰਾ ਚੌਂਕ ਦਾ ਇਸਤੇਮਾਲ ਕਰ ਰਹੇ ਸਨ ਪਰ ਪ੍ਰਦਰਸ਼ਨਕਾਰੀਆਂ ਨੇ ਉਹ ਵੀ ਰਾਹ ਬੰਦ ਕਰ ਦਿੱਤਾ। ਜ਼ਿਕਰਯੋਗ ਗੱਲ ਇਹ ਵੀ ਹੈ ਕਿ ਪਹਿਲਾਂ ਤੋਂ ਹੀ ਪਟਿਆਲਾ ਦੇ ਵਿਚ ਧਾਰਾ 144 ਲਗੀ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ