ਭਗਵੰਤ ਮਾਨ ਨਾਲ ਜੁੜੀ ਫਾਰੈਂਸਿਕ ਰਿਪੋਰਟ ਸਬੰਧੀ ਤਹਿ ਤੱਕ ਹੋਵੇਗੀ ਪੜਤਾਲ- ਮੁੱਖ ਮੰਤਰੀ ਹਰਿਆਣਾ
ਸ੍ਰੀ ਮੁਕਤਸਰ ਸਾਹਿਬ, 24 ਜੂਨ (ਰਣਜੀਤ ਸਿੰਘ ਢਿੱਲੋਂ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਦਫ਼ਤਰ ਮੈਨੇਜਰ ਵਿਖੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਫਾਰੈਂਸਿਕ ਰਿਪੋਰਟ ਨੂੰ ਲੈ ਕੇ ਐਫ.ਆਈ.ਆਰ. ਦਰਜ ਹੋ ਗਈ ਹੈ ਅਤੇ ਇਸ ਸੰਵੇਦਨਸ਼ੀਲ ਮਾਮਲੇ ਦੀ ਪੂਰੀ ਪੜਤਾਲ ਕਰਕੇ ਤਹਿ ਤੱਕ ਜਾਇਆ ਜਾਵੇਗਾ।
ਇਸ ਮੌਕੇ ਦਿਆਲ ਦਾਸ ਸੋਢੀ ਸੂਬਾ ਜਨਰਲ ਸਕੱਤਰ, ਜਗਮੀਤ ਸਿੰਘ ਬਰਾੜ ਸਾਬਕਾ ਮੈਂਬਰ ਪਾਰਲੀਮੈਂਟ, ਰਾਜੇਸ਼ ਗੋਰਾ ਪਠੇਲਾ, ਕੁਲਦੀਪ ਸਿੰਘ ਭੰਗੇਵਾਲਾ, ਗੁਰਚਰਨ ਸਿੰਘ ਸੰਧੂ, ਤਰੁਣ ਭੰਡਾਰੀ ਆਦਿ ਹਾਜ਼ਰ ਸਨ।
;
;
;
;
;
;
;
;
;