JALANDHAR WEATHER

ਨਗਰ ਕੌਂਸਲ ਚੋਣਾਂ ਗੁਰੂ ਹਰਸਹਾਇ ‌ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਉਮੀਦਵਾਰਾਂ ਨੇ ਕੀਤੇ ਕਾਗਜ਼ ਦਾਖ਼ਲ

ਗੁਰੂ ਹਰਸਹਾਇ, 24 ਜੂਨ (ਹਰਚਰਨ ਸਿੰਘ ਸੰਧੂ)- ਨਗਰ ਕੌਂਸਲ ਗੁਰੂ ਹਰਸਹਾਇ ਚੋਣਾਂ ਜੋ 5 ਜੁਲਾਈ ਨੂੰ ਹੋ ਰਹੀਆਂ ਹਨ ਉਨ੍ਹਾਂ ਸੰਬੰਧੀ ਅੱਜ ਗੁਰੂ ਹਰਸਹਾਇ ਵਿਖੇ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਕਾਂਗਰਸ ਉਮੀਦਵਾਰਾਂ ਵਲੋਂ ਨਾਮਜਦਗੀ ਪੱਤਰ ਦਾਖ਼ਲ ਕੀਤੇ ਗਏ। ਰਹਿੰਦੇ ਉਮੀਦਵਾਰਾਂ ਵਲੋਂ ਕੱਲ੍ਹ ਆਖ਼ਰੀ ਮਿਤੀ ਤੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾਣਗੀਆਂ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਵਲੋਂ ਵਾਰਡ ਨੰਬਰ 3 ਤੇ ਪ੍ਰਵੀਨ ਕੁਮਾਰੀ, ਵਾਰਡ ਨੰਬਰ 4 ਤੋਂ ਸਿਕੰਦਰ,6 ਤੋਂ ਰਵੀ ਕੰਬੋਜ਼, ਵਾਰਡ ਨੰਬਰ 10 ਰਚਿਤ ਸੋਢੀ, ਵਾਰਡ ਨੰਬਰ 9 ਪ੍ਰਵੀਨ ਰਾਣੀ, ਵਾਰਡ ਨੰਬਰ 15 ਰਾਜਿੰਦਰ, ਵਾਰਡ 7 ਗੁਲਸ਼ਨ, ਵਾਰਡ ਨੰਬਰ 11 ਤੋਂ ਰੂਬੀਨਾ, ਨਾਮਜ਼ਦਗੀਆਂ ਪੱਤਰ ਦਾਖ਼ਲ ਕੀਤੀਆਂ।

ਵਾਰਡ ਨੰਬਰ 2 ਤੋਂ ਸ਼ਾਮਾਂ ਅਤੇ ਵਾਰਡ ਨੰਬਰ 13 ਤੋਂ ਅਮਰਨਾਥ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਇਸ ਮੌਕੇ ਤੇ ਵਰਦੇਵ ਸਿੰਘ ਮਾਨ ਅਤੇ ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ ਨੇ ਦੱਸਿਆ ਕਿ ਆਪ ਵਲੋਂ ਧੱਕੇਸ਼ਾਹੀ ਕਰਨ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਆਪਣੇ ਕਾਗਜ਼ ਦਾਖ਼ਲ ਕਰਨ ਵਿਚ ਕਾਮਯਾਬ ਰਿਹਾ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਧੱਕੇਸ਼ਾਹੀ ਦੇ ਉੱਤਰੀ ਹੋਈ ਹੈ। ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਦਿਸ ਰਹੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਚੜਦੀ ਕਲਾ ਵਿਚ ਨਾਮਜ਼ਦਗੀਆਂ ਪੱਤਰ ਦਾਖ਼ਲ ਕਰਕੇ ਆਏ ਹਨ। ਇਸ ਮੌਕੇ ਤੇ ਹਰਪਿੰਦਰ ਸਿੰਘ ਮਾਨ, ਸੁਖਚੈਨ ਸਿੰਘ ਸੇਖੋਂ, ਜਸਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ ਟਾਹਲੀ ਵਾਲਾ, ਗੁਰਬਾਜ ਸਿੰਘ ਰੱਤੇ ਵਾਲਾ ਸਮੇਤ ਵੱਖ-ਵੱਖ ਪਿੰਡਾਂ ਤੋਂ ਅਕਾਲੀ ਦਲ ਦੀ ਸਰਗਰਮ ਵਰਕਰ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ