ਵਿਜੇ ਸਾਂਪਲਾ ਦੇ ਘਰ ਮੁੜ ਸੰਮਨ ਲੈ ਕੇ ਪਹੁੰਚੀ ਐਸ.ਆਈ.ਟੀ.
ਹੁਸ਼ਿਆਰਪੁਰ, 23 ਜੂਨ- ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ ਦੇ ਘਰ ਅੱਜ ਐਸ.ਆਈ.ਟੀ. ਦੀ ਟੀਮ ਸੰਮਨ ਲੈ ਕੇ ਪਹੁੰਚੀ ਹੈ। ਐਸ.ਆਈ.ਟੀ. ਵਲੋਂ ਵਿਜੇ ਸਾਂਪਲਾ ਨੂੰ 28 ਜੂਨ ਨੂੰ ਦੁਬਾਰਾ ਪੇਸ਼ ਹੋਣ ਲਈ ਤਲਬ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮਾਡਲ ਟਾਊਨ ਥਾਣੇ ਦੇ ਐਸ.ਐਚ.ਓ. ਮਦਨ ਸਿੰਘ ਨੇ ਵਿਜੇ ਸਾਂਪਲਾ ਨੂੰ ਇਹ ਸੰਮਨ ਸੌਂਪੇ। ਇਸ ਦੌਰਾਨ ਵਿਜੇ ਸਾਂਪਲਾ ਨੇ ਸੰਮਨ ਪ੍ਰਾਪਤ ਕਰਦੇ ਹੋਏ ਆਪਣਾ ਲਿਖਤੀ ਜਵਾਬ ਵੀ ਮੌਕੇ 'ਤੇ ਹੀ ਦੇ ਦਿੱਤਾ।
ਵਿਜੇ ਸਾਂਪਲਾ ਨੇ ਆਪਣੇ ਜਵਾਬ ਵਿਚ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਰਾਜਪਾਲ ਨੂੰ ਦਿੱਤੇ ਗਏ ਬਿਆਨ ਦੀ ਕਾਪੀ ਉਪਲਬਧ ਨਹੀਂ ਕਰਵਾਈ ਜਾਂਦੀ, ਉਦੋਂ ਤੱਕ ਉਹ ਆਪਣਾ ਪੱਖ ਪੂਰੀ ਤਰ੍ਹਾਂ ਨਹੀਂ ਰੱਖ ਸਕਦੇ। ਇਸ ਮਾਮਲੇ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿਚ ਚਰਚਾ ਤੇਜ਼ ਹੋ ਗਈ ਹੈ।
;
;
;
;
;
;
;
;