JALANDHAR WEATHER

ਆਈ.ਸੀ.ਸੀ. ਦਰਜਾਬੰਦੀ ’ਚ ਸ਼ੁਭਮਨ ਗਿੱਲ ਬਣੇ ਨੰਬਰ 2 ਇਕ ਇਕ ਦਿਨਾ ਬੱਲੇਬਾਜ਼

ਦੁਬਈ, 24 ਜੂਨ (ਏਜੰਸੀ)-ਅਫ਼ਗਾਨਿਸਤਾਨ ਖਿਲਾਫ਼ ਇਕ ਦਿਨਾ ਲੜੀ ’ਚ ਟਾਪ ਸਕੋਰਰ ਰਹੇ ਭਾਰਤੀ ਕਪਤਾਨ ਸ਼ੁਭਮਨ ਗਿਲ ਆਈ.ਸੀ.ਸੀ. ਦਰਜਾਬੰਦੀ ’ਚ ਇਕ ਦਿਨਾ ’ਚ ਦੂਸਰੇ ਨੰਬਰ ’ਤੇ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਉਹ ਪੰਜਵੇਂ ਨੰਬਰ ’ਤੇ ਸਨ। ਬੁੱਧਵਾਰ ਨੂੰ ਜਾਰੀ ਹੋਈ ਤਾਜ਼ਾ ਦਰਜਬੰਦੀ ’ਚ ਗਿਲ ਇਕ ਦਿਨਾ ਨੰਬਰ ਇਕ ’ਤੇ ਕਾਬਜ਼ ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ ਤੋਂ ਸਿਰਫ਼ 24 ਰੇਟਿੰਗ ਅੰਕ ਪਿੱਛੇ ਹਨ। ਉਥੇ ਹੀ ਈਸ਼ਾਨ ਕਿਸ਼ਨ 21 ਸਥਾਨ ਦੀ ਛਾਲ ਨਾਲ 43ਵੇਂ ਨੰਬਰ ’ਤੇ ਪਹੁੰਚ ਗਏ ਹਨ। ਭਾਰਤੀ ਗੇਂਦਬਾਜ਼ ਪ੍ਰਸਿਧ ਕ੍ਰਿਸ਼ਨਣ ਨੂੰ 34 ਤੇ ਅਰਸ਼ਦੀਪ ਸਿੰਘ ਨੂੰ 16 ਸਥਾਨ ਦਾ ਫਾਇਦਾ ਮਿਲਿਆ ਹੈ। ਟੈਸਟ ਦਰਜਬੰਦੀ ’ਚ ਨਿਊਜ਼ੀਲੈਂਡ ਦੇ ਮੈਟ ਹੈਨਰੀ ਭਾਰਤ ਦੇ ਜਸਪ੍ਰੀਤ ਬੁਮਰਾਹ ਦੇ ਨਾਲ ਸਾਂਝੇ ਰੂਪ ਨਾਲ ਨੰਬਰ-1 ਗੇਂਦਬਾਜ਼ ਬਣ ਗਏ ਹਨ। ਇਹ 36 ਸਾਲ ਬਾਅਦ ਹੈ ਜਦੋਂ ਨਿਊ਼ਜ਼ੀਲੈਂਡ ਦਾ ਕੋਈ ਗੇਂਦਬਾਜ਼ ਪਹਿਲੇ ਸਥਾਨ ’ਤੇ ਆਇਆ ਹੈ। ਇਸ ਤੋਂ ਪਹਿਲਾਂ 1990 ’ਚ ਰਿਚਰਡ ਹੈਡਲੀ ਟੈਸਟ ਦੇ ਟਾਪ ਗੇਂਦਬਾਜ਼ ਸਨ। ਦਰਜਾਬੰਦੀ ’ਚ ਵਿਰਾਟ ਕੋਹਲੀ ਖਿਸਕ ਕੇ ਦੂਸਰੇ ਤੋਂ ਤੀਸਰੇ ਨੰਬਰ ’ਤੇ ਆ ਗਏ ਹਨ, ਜਦੋਂ ਕਿ ਰੋਹਿਤ ਸ਼ਰਮਾ ਚੌਥੇ ਸਥਾਨ ’ਤੇ ਬਣੇ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ