ਮਮਦੋਟ ਨਾਮਜ਼ਦਗੀਆਂ ਦੌਰਾਨ ਚੱਲੀ ਗੋਲੀ,ਇਕ ਜ਼ਖ਼ਮੀ
ਮਮਦੋਟ/ਫਿਰੋਜ਼ਪੁਰ 25 (ਸੁਖਦੇਵ ਸਿੰਘ ਸੰਗਮ, ਰਜਿੰਦਰ ਸਿੰਘ ਹਾਂਡਾ)- ਨਗਰ ਪੰਚਾਇਤ ਮਮਦੋਟ ਦੀਆਂ ਚੋਣਾਂ ਲਈ ਹੋ ਰਹੀਆਂ ਨਾਮਜ਼ਦਗੀਆਂ ਦੇ ਅੱਜ ਆਖ਼ਰੀ ਦਿਨ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਲੋਂ ਆਪਣੇ ਕਾਗਜ਼ ਦਾਖਲ ਕਰਵਾਏ ਜਾ ਰਹੇ ਸਨ ਤੇ ਇਸ ਮੌਕੇ ਹੋਈ ਤਕਰਾਰ ਦੌਰਾਨ ਚੱਲੀ ਗੋਲੀ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਮੌਕੇ ’ਤੇ ਹਾਲਾਤ ਤਣਾਅ-ਪੂਰਨ ਬਣੇ ਹੋਏ ਹਨ ਤੇ ਸਥਾਨਕ ਪੁਲਿਸ ਦੁਆਰਾ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
;
;
;
;
;
;
;