ਥਾਣੇਦਾਰ ਅਮਰਜੀਤ ਸਿੰਘ ਦੀ ਸਰਕਾਰੀ ਪਿਸਟਲ ਵਿਚੋਂ ਗੋਲੀ ਚੱਲਣ ਨਾਲ ਹੋਈ ਮੌਤ
ਪੱਟੀ, 26 ਜੂਨ (ਕੁਲਵਿੰਦਰ ਪਾਲ ਸਿੰਘ/ਕਾਲੇਕੇ ਅਵਤਾਰ ਸਿੰਘ ਖਹਿਰਾ)- ਪੁਲਿਸ ਥਾਣਾ ਸਿਟੀ ਪੱਟੀ ਅਧੀਨ ਪੈਂਦੀ ਪੁਲਿਸ ਚੌਕੀ ਕੈਰੋਂ ਦੇ ਇੰਚਾਰਜ ਥਾਣੇਦਾਰ ਅਮਰਜੀਤ ਸਿੰਘ ਦੀ ਆਪਣੇ ਸਰਕਾਰੀ ਸਰਵਿਸ 9 ਐਮ. ਐਮ. ਦੇ ਪਿਸਟਲ ਦੀ ਚੱਲੀ ਗੋਲੀ ਨਾਲ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਡਵੀਜਨ ਪੱਟੀ ਦੇ ਡੀ.ਐਸ.ਪੀ. ਰਵੀਸ਼ੇਰ ਸਿੰਘ ਨੇ ਦੱਸਿਆ ਕਿ ਸਾਥੀ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਉਨਾਂ ਦੇ ਕਵਾਟਰ ਵਿਚ ਪਹੁੰਚ ਕੇ ਮ੍ਰਿਤਕ ਥਾਣੇਦਾਰ ਅਮਰਜੀਤ ਸਿੰਘ ਦੀ ਲਾਸ਼ ਸਿਵਲ ਹਸਪਤਾਲ ਪੱਟੀ ਦੇ ਮੁਰਦਾ ਘਰ ਵਿਚ ਜਮ੍ਹਾਂ ਕਰਾ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਅਚਾਨਕ ਚੌਂਕੀ ਇੰਚਾਰਜ ਅਮਰਜੀਤ ਸਿੰਘ ਦੇ ਸਰਕਾਰੀ ਪਿਸਟਲ ਵਿਚੋਂ ਚੱਲੀ ਗੋਲੀ ਨਾਲ ਇਹ ਹਾਦਸਾ ਵਾਪਰ ਗਿਆ ਹੈ। ਵਰਣਨਯੋਗ ਹੈ ਕਿ ਕੁੱਝ ਦਿਨ ਪਹਿਲਾਂ ਵੀ ਜੁਡੀਸ਼ੀਅਲ ਕੰਪਲੈਕਸ ਪੱਟੀ ਵਿਚ ਗੇਟ 'ਤੇ ਡਿਊਟੀ ਦੇ ਰਹੇ ਥਾਣੇਦਾਰ ਗੁਰਮੀਤ ਸਿੰਘ ਦੀ ਵੀ ਉਸਦੀ ਸਰਵਿਸ ਕਾਰਬਾਈਨ ਵਿਚੋਂ ਚੱਲੀ ਗੋਲੀ ਨਾਲ ਮੌਤ ਹੋ ਗਈ ਸੀ। ਕੁੱਝ ਲੋਕਾਂ ਵਲੋਂ ਇਨ੍ਹਾਂ ਘਟਨਾਵਾਂ ਨੂੰ ਆਤਮ ਹੱਤਿਆ ਵਜੋਂ ਵੀ ਦੇਖਿਆ ਜਾ ਰਿਹਾ ਹੈ।
;
;
;
;
;
;
;
;
;