ਕੰਵਲਪ੍ਰੀਤ ਸਿੰਘ ਕਾਕੀ ਹੋ ਸਕਦੇ ਅਕਾਲੀ ਦਲ (ਬ ) ਦੇ ਹਲਕਾ ਇੰਚਾਰਜ
ਧਾਰੀਵਾਲ, (ਬਟਾਲਾ), 26 ਜੂਨ (ਸਵਰਨ ਸਿੰਘ)- ਵਿਧਾਨ ਸਭਾ ਹਲਕਾ ਕਾਦੀਆਂ ਤੋਂ ਗੁਰਇਕਬਾਲ ਸਿੰਘ ਮਾਹਲ ਦੇ ਆਮ ਆਦਮੀ ਪਾਰਟੀ ਵਿਚ ਚਲੇ ਜਾਣ ’ਤੇ ਹੋਈ ਰਾਜਨੀਤਕ ਉਥਲ ਪੁਥਲ ਦੇ ਚਲਦਿਆਂ ਟਕਸਾਲੀ ਅਤੇ ਯੂਥ ਆਗੂ ਕੰਵਲਪ੍ਰੀਤ ਸਿੰਘ ਕਾਕੀ ਸ੍ਰੋਮਣੀ ਅਕਾਲੀ ਦਲ (ਬ ) ਦੇ ਹਲਕਾ ਇੰਚਾਰਜ ਹੋ ਸਕਦੇ ਹਨ। ਇਥੇ ਦੱਸਣ ਯੋਗ ਹੈ ਕਿ ਕੰਵਲਪ੍ਰੀਤ ਸਿੰਘ ਕਾਕੀ ਜਿਥੇ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨੇੜਤਾ ਰੱਖਦੇ ਹਨ, ਉਥੇ ਹੀ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਲੰਗਾਹ ਦੇ ਅਤਿ ਕਰੀਬੀਆਂ ਵਿਚੋ ਇਕ ਹਨ | ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਸੁੱਚਾ ਸਿੰਘ ਲੰਗਾਹ ਅਤੇ ਕੰਵਲਪ੍ਰੀਤ ਸਿੰਘ ਕਾਕੀ ਨੂੰ ਚੰਡੀਗੜ੍ਹ ਬੁਲਾਇਆ ਹੈ , ਜਿਸ ਤੇ ਕੰਨਸੋਆਂ ਹਨ ਕਿ ਜਲਦ ਹੀ ਕਾਕੀ ਦੇ ਹਲਕਾ ਇੰਚਾਰਜ ਕਾਦੀਆਂ ਦਾ ਐਲਾਨ ਹੋ ਸਕਦਾ ਹੈ ।
;
;
;
;
;
;
;
;