ਸ੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਹਲਕਾ ਰਾਜਾਸਾਂਸੀ ਵਿਚ 18 ਸਰਕਲ ਪ੍ਰਧਾਨ ਨਿਯੁਕਤ
ਰਾਜਾਸਾਂਸੀ, 28 ਜੂਨ (ਹਰਦੀਪ ਸਿੰਘ ਖੀਵਾ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿਚ ਸ੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਲਕਾ ਇੰਚਾਰਜ ਭਾਈ ਦਲਜੀਤ ਸਿੰਘ ਖਾਲਸਾ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰ ਰਹੇ ਪਾਰਟੀ ਵਰਕਰਾਂ ਦਾ ਪਾਰਟੀ ਵਿਚ ਪੁਰਜ਼ੋਰ ਸਿਫਾਰਸ਼ ਕਰਦਿਆਂ ਕਰੀਬ 18 ਵਰਕਰਾਂ ਨੂੰ ਪਾਰਟੀ ਹਾਈਕਮਾਂਡ ਤੇ ਬਾਪੂ ਤਰਸੇਮ ਸਿੰਘ ਵਲੋਂ ਹਲਕਾ ਰਾਜਾਸਾਂਸੀ ਵਿਚ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਸਬੰਧੀ ਹਲਕਾ ਇੰਚਾਰਜ ਭਾਈ ਦਲਜੀਤ ਸਿੰਘ ਖਾਲਸਾ ਮਿਆਦੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਵਲੋਂ ਹਲਕਾ ਰਾਜਾਸਾਂਸੀ ਵਿਚ ਪਾਰਟੀ ਦੀ ਮਜ਼ਬੂਤੀ ਲਈ 18 ਸਰਕਲ ਪ੍ਰਧਾਨ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਵਿਚ ਜਤਿੰਦਰ ਸਿੰਘ ਬੋਪਾਰਾਏ ਖੁਰਦ, ਗੁਲਸ਼ੇਰ ਸਿੰਘ ਕੋਹਾਲਾ, ਸੁਖਦੇਵ ਸਿੰਘ ਲੋਧੀ ਗੁਜਰ, ਗੁਰਸਾਹਿਬ ਸਿੰਘ ਮੁਗਲਾਣੀ ਕੋਟ, ਚਰਨਜੀਤ ਸਿੰਘ ਜਸਤਰਵਾਲ, ਮੁੱਖਤਾਰ ਸਿੰਘ ਜਸਰਾਉਰ, ਰਾਜਪਾਲ ਸਿੰਘ ਅਵਾਣ ਵਸਾਉ।
ਗੁਰਪ੍ਰੀਤ ਸਿੰਘ ਸ਼ਾਹਪੁਰ, ਚੰਦਬੀਰ ਸਿੰਘ ਮੋਹਾਰ, ਸੁਰਮੁੱਖ ਸਿੰਘ ਬੱਗਾ ਕਲਾਂ, ਗੁਰਦੀਪ ਸਿੰਘ ਰਾਏਪੁਰ ਖੁਰਦ, ਸਰਬਜੀਤ ਸਿੰਘ ਉਮਰਪੁਰਾ, ਗੁਰਨਾਮ ਸਿੰਘ ਬੂਆ ਨੰਗਲੀ, ਸ਼ਮਸ਼ੇਰ ਸਿੰਘ ਰੌਂਅ, ਰਣਯੋਧ ਸਿੰਘ ਖਾਲਸਾ ਭਿੰਡੀਆ, ਮੇਜਰ ਸਿੰਘ ਕੋਟਲੀ ਦਸੰਧੀ, ਬਾਬਾ ਰੇਸ਼ਮ ਸਿੰਘ ਹਰਸ਼ਾ ਛੀਨਾ, ਸੁਖਰਾਜ ਸਿੰਘ ਚੁਗਾਵਾਂ ਦੇ ਨਾਂਅ ਸ਼ਾਮਿਲ ਹਨ। ਉਨ੍ਹਾਂ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕਰਨਗੇ।
;
;
;
;
;
;
;
;