JALANDHAR WEATHER

18 ਸਾਲਾਂ ਨੌਜਵਾਨ ਦੀ ਕਰੰਟ ਲੱਗਣ ਕਾਰਨ ਹੋਈ ਮੌਤ

ਮਹਿਰਾਜ (ਬਠਿੰਡਾ), 28 ਜੂਨ (ਸੁਖਪਾਲ ਮਹਿਰਾਜ)- ਪਿੰਡ ਸੰਦਲੀ ਮਹਿਰਾਜ ਦੇ 18 ਸਾਲਾਂ ਨੌਜਵਾਨ ਗੁਰਜੀਤ ਸਿੰਘ ਪੁੱਤਰ ਰੂਪ ਸਿੰਘ ਨੱਥੂ ਕੇ ਦੀ ਐਤਵਾਰ ਸਵੇਰੇ ਘਰ ਵਿਚ ਪਸ਼ੂਆਂ ਲਈ ਲੱਗੇ ਫੁਹਾਰੇ ਦੀ ਜਾਂਚ ਕਰਦੇ ਸਮੇਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 8 ਵਜੇ ਗੁਰਜੀਤ ਸਿੰਘ ਪਸ਼ੂਆਂ ਲਈ ਲੱਗੇ ਫੁਹਾਰੇ ਦੀ ਜਾਂਚ ਕਰ ਰਿਹਾ ਸੀ।

ਇਸ ਦੌਰਾਨ ਫੁਹਾਰੇ ਦੀ ਲੋਹੇ ਦੀ ਪਾਈਪ ਵਿਚ ਕਰੰਟ ਆ ਜਾਣ ਕਾਰਨ ਉਹ ਇਸ ਦੀ ਲਪੇਟ ਵਿਚ ਆ ਗਿਆ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਗੁਰਜੀਤ ਸਿੰਘ ਕੁਆਰਾ ਸੀ ਅਤੇ ਆਪਣੇ ਪਿੱਛੇ ਮਾਤਾ-ਪਿਤਾ, ਇੱਕ ਛੋਟਾ ਭਰਾ ਅਤੇ ਇੱਕ ਭੈਣ ਛੱਡ ਗਿਆ ਹੈ। ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਜਦਕਿ ਪਿੰਡ ਵਿਚ ਵੀ ਸੋਗ ਦੀ ਲਹਿਰ ਫੈਲ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਜਲੰਧਰ

ਅਜੀਤ ਟੀ ਵੀ