JALANDHAR WEATHER

220 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਿਆ ਬੱਚਾ, ਬਚਾਅ ਕਾਰਜ ਸ਼ੁਰੂ

ਅੰਬਾਲਾ, (ਹਰਿਆਣਾ), 30 ਜੂਨ- ਅੰਬਾਲਾ ਵਿਚ ਅੱਜ ਸਵੇਰੇ 7 ਵਜੇ ਇਕ 4 ਸਾਲ ਦਾ ਬੱਚਾ 220 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਗਿਆ। ਨਿਰਭੈ ਆਪਣੇ ਪਿਤਾ ਨਾਲ ਧਨਯੋਦਾ ਪਿੰਡ ਵਿਚ ਆਪਣੇ ਦਾਦਾ ਜੀ ਨੂੰ ਖਾਣਾ ਖੁਆਉਣ ਲਈ ਖੇਤ ਵਿਚ ਆਇਆ ਸੀ। ਖੇਡਦੇ ਸਮੇਂ ਉਸਦਾ ਪੈਰ ਫਿਸਲ ਗਿਆ ਅਤੇ ਉਹ ਖੁੱਲ੍ਹੇ ਬੋਰਵੈੱਲ ਵਿਚ ਡਿੱਗ ਗਿਆ।

ਪਰਿਵਾਰ ਨੇ ਤੁਰੰਤ ਪਿੰਡ ਦੇ ਮੁਖੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਡਿਪਟੀ ਕਮਿਸ਼ਨਰ ਅਜੈ ਤੋਮਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ। ਬੋਰਵੈੱਲ ਦੀ ਡੂੰਘਾਈ ਨੂੰ ਦੇਖਦੇ ਹੋਏ, ਐਨ.ਡੀ.ਆਰ.ਐਫ਼. ਐਸ.ਡੀ.ਆਰ.ਐਫ਼. ਅਤੇ ਫੌਜ ਨੂੰ ਵੀ ਬੁਲਾਇਆ ਗਿਆ। ਬੱਚੇ ਨੂੰ ਸੁਰੱਖਿਅਤ ਕੱਢਣ ਲਈ ਬਚਾਅ ਕਾਰਜ ਜਾਰੀ ਹੈ। ਵੱਡੀ ਗਿਣਤੀ ਵਿਚ ਪਿੰਡ ਵਾਸੀ ਵੀ ਮੌਕੇ 'ਤੇ ਪਹੁੰਚ ਗਏ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ