ਰਾਜਸਥਾਨ: ਬੱਸ ਤੇ ਟਰਾਲੇ ਵਿਚਾਲੇ ਭਿਆਨਕ ਟੱਕਰ, 6 ਜ਼ਿੰਦਾ ਸੜੇ
ਜੈਪੁਰ, 1 ਜੁਲਾਈ- ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿਚ ਦਿੱਲੀ-ਮੁੰਬਈ ਐਕਸਪ੍ਰੈਸਵੇਅ 'ਤੇ ਇਕ ਬੱਸ ਆਪਣੇ ਅੱਗੇ ਜਾ ਰਹੇ ਇਕ ਟਰਾਲੇ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿਚ ਕੁੱਲ ਅੱਠ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਛੇ ਦੀ ਮੌਤ ਸੜਨ ਕਾਰਨ ਹੋਈ ਅਤੇ ਦੋ ਦੀ ਸਿਰ ਵਿਚ ਸੱਟਾਂ ਲੱਗਣ ਕਾਰਨ ਹੋਈ। ਇਹ ਅੱਜ ਸਵੇਰੇ 2:30 ਵਜੇ ਦੇ ਕਰੀਬ ਕੋਲਵਾ ਥਾਣਾ ਖੇਤਰ ਵਿਚ ਵਾਪਰਿਆ।
ਬੱਸ ਰਿਸ਼ੀਕੇਸ਼ ਤੋਂ ਇੰਦੌਰ ਜਾ ਰਹੀ ਸੀ। ਹਾਦਸੇ ਵਿਚ 21 ਲੋਕ ਜ਼ਖਮੀ ਹੋ ਗਏ। ਪੁਲਿਸ ਨੂੰ ਸ਼ੱਕ ਹੈ ਕਿ ਇਹ ਹਾਦਸਾ ਡਰਾਈਵਰ ਨੂੰ ਨੀਂਦ ਆਉਣ ਕਾਰਨ ਹੋਇਆ। ਇਹ ਵੀ ਦਾਅਵੇ ਕੀਤੇ ਜਾ ਰਹੇ ਹਨ ਕਿ ਬੱਸ ਦਾ ਸਟੋਰੇਜ ਡੱਬਾ ਸਿਗਰਟ ਦੇ ਪੈਕੇਟਾਂ ਨਾਲ ਭਰਿਆ ਹੋਇਆ ਸੀ ਅਤੇ ਐਮਰਜੈਂਸੀ ਗੇਟ ਨਹੀਂ ਖੁੱਲ੍ਹ ਸਕਿਆ।
;
;
;
;
;
;
;
;