JALANDHAR WEATHER

ਪੁਰਾਣੀ ਰੰਜਿਸ਼ ਨੂੰ ਲੈ ਕੇ ਵੱਡੇ ਭਰਾ ਦਾ ਕਤਲ, ਛੋਟਾ ਭਰਾ ਜ਼ਖਮੀ

ਹਰੀਕੇ ਪੱਤਣ, (ਤਰਨਤਾਰਨ), 2 ਜੁਲਾਈ (ਸੰਜੀਵ ਕੁੰਦਰਾ) - ਕਸਬਾ ਹਰੀਕੇ ਪੱਤਣ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ 2 ਭਰਾਵਾਂ ’ਤੇ 5 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਜਦ ਕਿ ਛੋਟੇ ਭਰਾ ਨੂੰ ਜ਼ਖ਼ਮੀ ਕਰ ਦਿੱਤਾ। ਬਲਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਹਰੀਕੇ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੇਰਾ ਵੱਡਾ ਲੜਕਾ ਅੰਗਦਜੋਤ ਸਿੰਘ (18 ਸਾਲ) ਅਤੇ ਛੋਟਾ ਲੜਕਾ ਗੁਰਲਾਲ ਸਿੰਘ ਦੋਵੇਂ ਦੁਕਾਨ ਦੀ ਉਗਰਾਹੀ ਲਈ ਰਾਤ 8 ਵਜੇ ਦੇ ਕਰੀਬ ਐਕਟਿਵਾ ’ਤੇ ਹਰੀਕੇ ਬਜ਼ਾਰ ਪੱਟੀ ਰੋਡ ’ਤੇ ਗਏ ਸਨ ਕਿ ਗੁਰਸੇਰ ਸਿੰਘ ਪੁੱਤਰ ਲਖਵਿੰਦਰ ਸਿੰਘ ,ਸਰੂਪ ਸਿੰਘ ਪੁੱਤਰ ਜੱਸਾ ਸਿੰਘ,ਸਿਮਰਨਜੀਤ ਸਿੰਘ ਸਾਰੇ ਵਾਸੀ ਮਰਹਾਣਾ ਅਤੇ 2 ਹੋਰ ਅਣ-ਪਛਾਤੇ ਵਿਅਕਤੀਆਂ ਨੇ ਮੇਰੇ ਦੋਵੇਂ ਲੜਕਿਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਮੇਰੇ ਲੜਕੇ ਅੰਗਦਜੋਤ ਸਿੰਘ ਦੀ ਮੌਤ ਹੋ ਗਈ ਅਤੇ ਛੋਟਾ ਲੜਕਾ ਗੁਰਲਾਲ ਸਿੰਘ ਜ਼ਖ਼ਮੀ ਹੋ ਗਿਆ । ਹਰੀਕੇ ਪੁਲਿਸ ਨੇ ਗੁਰਸੇਰ ਸਿੰਘ, ਸਰੂਪ ਸਿੰਘ, ਸਿਮਰਨਜੀਤ ਸਿੰਘ ਅਤੇ 2 ਅਣ-ਪਛਾਤਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਐਸ. ਐਚ. ਓ. ਬਲਬੀਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ