ਬਹਿਬਲ ਕਲਾਂ ਗੋਲੀਬਾਰੀ ਤੇ ਬਰਗਾੜੀ ਬੇਅਦਬੀ ਮਾਮਲੇ ’ਚ ਅੱਜ ਐਸ.ਆਈ.ਟੀ. ਕਰੇਗੀ ਘਟਨਾ ਵਾਲੀ ਥਾਂ ਦਾ ਦੌਰਾ
ਚੰਡੀਗੜ੍ਹ, 2 ਜੁਲਾਈ- ਬਹਿਬਲ ਕਲਾਂ ਗੋਲੀਬਾਰੀ ਅਤੇ ਬਰਗਾੜੀ ਘਟਨਾ ਨਾਲ ਸੰਬੰਧਿਤ ਵੱਡੀ ਜਾਣਕਾਰੀ ਸਾਹਮਣੇ ਆਈ ਹੈ।ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਅੱਜ ਘਟਨਾ ਵਾਲੀ ਥਾਂ ਦਾ ਦੌਰਾ ਕਰੇਗੀ। ਡੀ.ਆਈ.ਜੀ. ਹਰਜੀਤ ਸਿੰਘ ਦੀ ਅਗਵਾਈ ਵਾਲੀ ਐਸ.ਆਈ.ਟੀ. ਫਰੀਦਕੋਟ ਪਹੁੰਚੇਗੀ। ਅੱਜ ਇਹ ਦੁਪਹਿਰ 1:00 ਵਜੇ ਬੁਰਜ ਜਵਾਹਰ ਸਿੰਘ ਵਾਲਾ, ਦੁਪਹਿਰ 1:45 ਵਜੇ ਬਰਗਾੜੀ ਅਤੇ ਦੁਪਹਿਰ 2:30 ਵਜੇ ਬਹਿਬਲ ਕਲਾਂ ਦਾ ਦੌਰਾ ਕਰੇਗੀ।
ਐਸ.ਆਈ.ਟੀ. ਸ਼ਾਮ 4:00 ਵਜੇ ਬਾਜਾਖਾਨਾ ਪੁਲਿਸ ਚੌਕੀ ਵਿਖੇ ਰਿਕਾਰਡ ਅਤੇ ਕੇਸ ਪ੍ਰਾਪਰਟੀ ਦੀ ਜਾਂਚ ਕਰੇਗੀ। ਗਿਆਨੀ ਰਘਬੀਰ ਸਿੰਘ ਦੇ ਬਿਆਨ ਤੋਂ ਬਾਅਦ ਐਸ.ਆਈ.ਟੀ. ਹਰਕਤ ਵਿਚ ਆ ਗਈ ਹੈ।
ਐਸ.ਆਈ.ਟੀ. ਪਹਿਲਾਂ ਹੀ ਵਿਜੇ ਸਾਂਪਲਾ, ਗਗਨਦੀਪ ਸਿੰਘ ਬਰਾੜ ਅਤੇ ਮਾਲਵਿੰਦਰ ਸਿੰਘ ਜੱਗੀ ਤੋਂ ਪੁੱਛਗਿੱਛ ਕਰ ਚੁੱਕੀ ਹੈ।
;
;
;
;
;
;
;
;