ਮੱਧ ਪ੍ਰਦੇਸ਼: ਭਿਆਨਕ ਸੜਕੀ ਹਾਦਸੇ ਵਿਚ ਪੰਜ ਦੀ ਮੌਤ
ਭੋਪਾਲ, 7 ਜੁਲਾਈ- ਸੋਮਵਾਰ ਦੇਰ ਰਾਤ ਮੱਧ ਪ੍ਰਦੇਸ਼ ਦੇ ਮਾਈਹਰ ਜ਼ਿਲ੍ਹੇ ਦੇ ਰਾਸ਼ਟਰੀ ਰਾਜਮਾਰਗ 30 (NH-30) 'ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਦੇਹਾਤ ਥਾਣਾ ਖੇਤਰ ਦੇ ਰਿਗਰਾ ਪਿੰਡ ਦੇ ਨੇੜੇ ਇਕ ਤੇਜ਼ ਰਫ਼ਤਾਰ ਕਾਰ ਇਕ ਟਰੱਕ ਦੇ ਪਿਛਲੇ ਹਿੱਸੇ ਵਿਚ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਛੇ ਨੌਜਵਾਨ ਕਾਰ ਦੇ ਅੰਦਰ ਫਸ ਗਏ ਤੇ ਪੰਜ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਗੰਭੀਰ ਜ਼ਖਮੀ ਹੋ ਗਿਆ।
ਮੁੱਢਲੀ ਜਾਣਕਾਰੀ ਅਨੁਸਾਰ ਜਨਮਦਿਨ ’ਚ ਸ਼ਾਮਿਲ ਹੋਣ ਤੋਂ ਬਾਅਦ ਇਹ ਨੌਜਵਾਨ ਮਾਈਹਰ ਵਾਪਸ ਆ ਰਹੇ ਸਨ। ਦੇਰ ਰਾਤ ਜਦੋਂ ਉਨ੍ਹਾਂ ਦੀ ਕਾਰ ਰਿਗਰਾ ਪਿੰਡ ਦੇ ਨੇੜੇ ਪਹੁੰਚੀ ਤਾਂ ਇਹ ਇਕ ਟਰੱਕ ਨਾਲ ਟਕਰਾ ਗਈ। ਟੱਕਰ ਦੀ ਆਵਾਜ਼ ਇੰਨੀ ਭਿਆਨਕ ਸੀ ਕਿ ਨੇੜੇ ਤੇੜੇ ਦੇ ਲੋਕ ਮੌਕੇ ’ਤੇ ਪੁੱਜੇ।
;
;
;
;
;
;
;
;
;