3 ਘੰਟੇ ਚੱਲੀ ਪੁੱਛਗਿੱਛ ਤੋਂ ਬਾਅਦ ਵਿਜੇ ਸਾਂਪਲਾ ਆਏ ਬਾਹਰ
ਚੰਡੀਗੜ੍ਹ, 7 ਜੁਲਾਈ (ਸਨਦੀਪ ਮਾਹਨਾ)- 3 ਘੰਟੇ ਚੱਲੀ ਪੁੱਛਗਿੱਛ ਤੋਂ ਬਾਅਦ ਵਿਜੇ ਸਾਂਪਲਾ ਬਾਹਰ ਆ ਗਏ ਹਨ। ਵਿਜੇ ਸਾਂਪਲਾ ਨੇ ਕਿਹਾ ਕਿ ਸਿਟ ਤੋਂ ਮੰਗ ਪੱਤਰ ਦੀ ਕਾਪੀ ਮੰਗੀ ਸੀ ਜੌ ਨਹੀਂ ਦਿੱਤੀ ਗਈ। ਫ਼ੋਟੋ ਕਾਪੀਆਂ ਦਿਖਾਈਆਂ ਗਈਆਂ, ਪਰ ਅਸਲ ਦਸਤਾਵੇਜ ਨਹੀਂ ਦਿਖਾਏ। ਜਿਸ ਤੋਂ ਸਾਬਤ ਹੁੰਦਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ੀ ਅਤੇ ਸੂਬੇ ਦੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਸਰਕਾਰ ਵਲੋਂ ਅਜਿਹੇ ਹੱਥਕੰਡੇ ਅਪਨਾਏ ਜਾ ਰਹੇ ਹਨ। ਅੱਗੇ ਵੀ ਜਦੋਂ ਬੁਲਾਇਆ ਜਾਵੇਗਾ ਪੇਸ਼ ਹੋਵਾਂਗਾ।
;
;
;
;
;
;
;
;