ਚੋਰਾਂ ਨੇ ਸਰਕਾਰੀ ਰਾਸ਼ਨ ਦੇ ਡੀਪੂ ਨੂੰ ਬਣਾਇਆ ਨਿਸ਼ਾਨਾ
ਸੰਗਤ ਮੰਡੀ (ਬਠਿੰਡਾ), 7 ਜੁਲਾਈ (ਦੀਪਕ ਸ਼ਰਮਾ)- ਜ਼ਿਲਾ ਬਠਿੰਡਾ ਦੇ ਪਿੰਡ ਧੁੰਨੀ ਕੇ ਵਿਖੇ ਚੋਰਾਂ ਵਲੋਂ ਜਿੰਦਰਾ ਤੋੜ ਕੇ ਗਰੀਬਾਂ ਲਈ ਆਈਆਂ ਰਾਸ਼ਨ ਦੀਆਂ ਕਿੱਟਾਂ ਚੋਰੀ ਕਰ ਲਈਆ ਗਈਆਂ। ਜਾਣਕਾਰੀ ਦਿੰਦੇ ਹੋਏ ਡੀਪੂ ਹੋਲਡਰ ਹਨੁਮਾਨ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਵਲੋਂ ਪਿੰਡ ਦੀ ਧਰਮਸ਼ਾਲਾ ਦੇ ਵਿਚ ਸਰਕਾਰ ਵਲੋਂ ਭੇਜੀਆਂ ਗਈਆਂ ਰਾਸ਼ਨ ਦੀਆਂ ਕਿੱਟਾਂ ਵੰਡਣ ਲਈ ਰੱਖੀਆਂ ਗਈਆਂ ਸਨ ਤਾਂ ਜਦੋਂ ਉਹ ਅੱਜ ਸਵੇਰੇ ਆਏ ਤਾਂ ਧਰਮਸ਼ਾਲਾ ਦੇ ਗੇਟ ਦੇ ਦਰਵਾਜ਼ੇ ਨੂੰ ਲਾਏ ਹੋਏ ਜਿੰਦਰੇ ਤੋੜੇ ਹੋਏ ਸਨ ਅਤੇ ਜਦ ਉਨ੍ਹਾਂ ਨੇ ਰਾਸ਼ਨ ਕਿੱਟਾਂ ਦੀ ਗਿਣਤੀ ਕੀਤੀ ਤਾਂ ਉਨ੍ਹਾਂ ਦੇ ਵਿਚੋਂ 15 ਰਾਸ਼ਨ ਦੀਆਂ ਕਿੱਟਾਂ ਗਾਇਬ ਸਨ। ਡੀਪੂ ਹੋਲਡਰ ਨੇ ਥਾਣਾ ਸੰਗਤ ਦੀ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਬਾਰੇ ਜਦੋਂ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਕੋਲ ਰਾਸ਼ਨ ਕਿੱਟਾਂ ਚੋਰੀ ਹੋਣ ਸਬੰਧੀ ਇਕ ਦਰਖਾਸਤ ਆਈ ਹੈ ਅਤੇ ਇਸਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਮੁਤਾਬਿਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
;
;
;
;
;
;
;
;