JALANDHAR WEATHER

ਫ਼ਿਲਮ 'ਸਤਲੁਜ' ਦਾ ਭਾਜਪਾ ਨਾਲ ਕੋਈ ਲੈਣਾ ਦੇਣਾ ਨਹੀਂ: ਰਵਨੀਤ ਸਿੰਘ ਬਿੱਟੂ

ਲੁਧਿਆਣਾ, 8 ਜੁਲਾਈ - (ਰੁਪੇਸ਼ ਕੁਮਾਰ) - ਓਟੀਟੀ ਪਲੇਟਫਾਰਮ ਤੋਂ ਸਤਲੁਜ ਫ਼ਿਲਮ ਨੂੰ ਹਟਾਏ ਜਾਣ ਨੂੰ ਲੈ ਕੇ ਵਿਵਾਦ ਵਿਚਾਲੇ, ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ। ਬਿੱਟੂ ਨੇ ਕਿਹਾ ਹੈ ਕਿ ਜਸਵੰਤ ਸਿੰਘ ਖਾਲੜਾ ਦਾ ਉਨ੍ਹਾਂ ਦੇ ਦਾਦਾ ਜੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਕੋਈ ਵੀ ਵਿਵਾਦ ਨਹੀਂ ਸੀ। ਇਥੋਂ ਤੱਕ ਕਿ ਖਾਲੜਾ ਦੀ ਗ੍ਰਿਫ਼ਤਾਰੀ ਵੀ ਉਨ੍ਹਾਂ ਦੇ ਦਾਦਾ ਜੀ ਦੀ ਸ਼ਹਾਦਤ ਤੋਂ ਬਾਅਦ ਹੋਈ ਸੀ।
ਲੁਧਿਆਣਾ ਰੇਲਵੇ ਸਟੇਸ਼ਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਿੱਟੂ ਨੇ ਕਿਹਾ ਕਿ ਸਤਲੁਜ ਫ਼ਿਲਮ ਦਾ ਭਾਜਪਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਿਸ ਵੇਲੇ ਇਹ ਸਭ ਵਾਪਰਿਆ ਸੀ, ਉਸ ਦੌਰਾਨ ਨਾ ਤਾਂ ਪੰਜਾਬ ਅਤੇ ਨਾ ਹੀ ਕੇਂਦਰ ਵਿਚ ਭਾਜਪਾ ਦੀ ਸਰਕਾਰ ਸੀ। ਬਲਕਿ ਜਲੰਧਰ ਪੰਜਾਬ ਅਤੇ ਕੇਂਦਰ ਵਿਚ ਕਾਂਗਰਸ ਸੱਤਾ ਵਿੱਚ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਦਲਜੀਤ ਦੋਸਾਂਝ 'ਤੇ ਮਾਮਲੇ ਨੂੰ ਲੈ ਕੇ ਪਬਲੀਸਿਟੀ ਹਾਸਿਲ ਕਰਨ ਦਾ ਦੋਸ਼ ਲਗਾਇਆ। ਬਿੱਟੂ ਨੇ ਕਿਹਾ ਕਿ ਦਲਜੀਤ ਦੋਸਾਂਝ ਵਿਦੇਸ਼ਾਂ ਵਿਚ ਰਹਿੰਦਾ ਹੈ, ਜਿਸ ਨੂੰ ਪੰਜਾਬ ਦੇ ਮਾਹੌਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਇਸ ਤੋਂ ਪਹਿਲਾਂ, ਉਨ੍ਹਾਂ ਨੇ ਪੰਜਾਬ ਕਾਂਗਰਸ ਵਿਚ ਚੱਲ ਰਹੀ ਕਾਟੋ ਕਲੇਸ਼ ਨੂੰ ਲੈ ਕੇ ਕਿਹਾ ਕਿ ਇਹ ਲੋਕ ਸੱਤਾ ਹਾਸਿਲ ਕਰਨ ਲਈ ਬੱਚਿਆਂ ਵਾਂਗ ਲੜ ਰਹੇ ਹਨ। ਜਿਸ ਨਾਲ ਕਾਂਗਰਸ ਪਾਰਟੀ ਦੇ ਵਰਕਰ ਨਾਮੋਸ਼ ਹਨ। ਉਨ੍ਹਾਂ ਨੇ ਪੰਜਾਬ ਕਾਂਗਰਸ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਉਪਰ ਗਾਂਧੀ ਪਰਿਵਾਰ ਦੀ ਬੋਲੀ ਬੋਲਣ ਦਾ ਦੋਸ਼ ਲਗਾਇਆ।
ਉਹ ਇਸ ਤੋਂ ਪਹਿਲਾਂ, ਜਲੰਧਰ ਕੇਂਟ ਰੇਲਵੇ ਸਟੇਸ਼ਨ ਗਏ ਸਨ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 17 ਜੁਲਾਈ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਬਿੱਟੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜਲੰਧਰ ਦੇ ਨਾਲ ਜੀਂਦ ਰੇਲਵੇ ਸਟੇਸ਼ਨ ਵਿਚ ਹਾਈਡ੍ਰੋਜਨ ਟਰੇਨ ਵੀ ਸ਼ੁਰੂ ਕਰਨਗੇ। ਉਨ੍ਹਾਂ ਨੇ ਲੁਧਿਆਣਾ ਰੇਲਵੇ ਸਟੇਸ਼ਨ ਬਾਰੇ ਕਿਹਾ ਕਿ ਇਸਨੂੰ ਪੂਰਾ ਹੋਣ ਵਿਚ ਕੁਝ ਸਮਾਂ ਲਗ ਸਕਦਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ