JALANDHAR WEATHER

ਚੰਡੀਗੜ੍ਹ ਕੈਮਿਸਟ ਸ਼ਾਪ ਕੈਸ਼ੀਅਰ ਕਤਲ ਮਾਮਲੇ ਨਾਲ ਜੁੜੇ ਮੁਲਜ਼ਮਾਂ ਬਾਰੇ ਵੱਡਾ ਖ਼ੁਲਾਸਾ

ਚੰਡੀਗੜ੍ਹ, 8 ਜੁਲਾਈ (ਕਪਿਲ ਵਧਵਾ) – ਚੰਡੀਗੜ੍ਹ ਦੇ ਸੈਕਟਰ-11 ਸਥਿਤ ਇਕ ਕੈਮਿਸਟ ਸ਼ਾਪ ਦੇ ਕੈਸ਼ੀਅਰ ਜਾਨਕੀ ਦਾਸ ਦੀ ਹੱਤਿਆ ਮਾਮਲੇ ਦੀ ਜਾਂਚ ਦੌਰਾਨ ਚੰਡੀਗੜ੍ਹ ਪੁਲਿਸ ਨੇ ਨਾਰਕੋ ਟੈਰਰ ਅਤੇ ਜਾਅਲੀ ਕਰੰਸੀ ਰੈਕੇਟ ਨਾਲ ਜੁੜੇ ਕਈ ਅਹਿਮ ਖ਼ੁਲਾਸੇ ਕੀਤੇ ਹਨ। ਐੱਸ.ਪੀ. ਕ੍ਰਾਈਮ ਅਨੁਰਾਗ ਦਾਰੂ ਨੇ ਅੱਜ ਸ਼ਾਮ 6 ਵਜੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇਸ ਮਾਮਲੇ ਵਿਚ ਅਕਾਸ਼ ਕੁਮਾਰ, ਸਚਿਨ, ਧਰਮਿੰਦਰ ਉਰਫ਼ ਗੋਲੀ ਅਤੇ ਗੁਰਮੀਤ ਸਿੰਘ ਉਰਫ਼ ਬਾਦਸ਼ਾਹ ਦੀ ਭੂਮਿਕਾ ਸਾਹਮਣੇ ਆਈ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਮੀਤ ਸਿੰਘ ਉਰਫ਼ ਬਾਦਸ਼ਾਹ ਨੂੰ ਅਕਾਸ਼ ਕੁਮਾਰ ਅਤੇ ਸਚਿਨ ਵਲੋਂ ਨਕਦੀ ਅਤੇ ਹਥਿਆਰ ਸਪਲਾਈ ਕੀਤੇ ਗਏ ਸਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕਪੂਰਥਲਾ ਜੇਲ੍ਹ ਵਿਚ ਬੰਦ ਧਰਮਿੰਦਰ ਉਰਫ਼ ਗੋਲੀ ਇਸ ਗਰੋਹ ਨੂੰ ਬਾਹਰ ਬੈਠੇ ਆਪਣੇ ਸਾਥੀਆਂ ਰਾਹੀਂ ਨਿਰਦੇਸ਼ ਦੇ ਰਿਹਾ ਸੀ। ਐੱਸ.ਪੀ. ਕ੍ਰਾਈਮ ਨੇ ਦੱਸਿਆ ਕਿ ਪੁਲਿਸ ਨੇ ਅਕਾਸ਼ ਕੁਮਾਰ ਕੋਲੋਂ ਕਰੀਬ 3 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਸਚਿਨ ਸਿਲਵੈਸਟਰ ਦੇ ਕਬਜ਼ੇ ਵਿਚੋਂ ਇਕ ਪਿਸਤੌਲ ਅਤੇ ਗੁਰਮੀਤ ਸਿੰਘ ਉਰਫ਼ ਬਾਦਸ਼ਾਹ ਕੋਲੋਂ ਵੀ ਇਕ ਪਿਸਤੌਲ ਬਰਾਮਦ ਕੀਤਾ ਗਿਆ ਹੈ।ਪੁਲਿਸ ਅਨੁਸਾਰ ਜਾਂਚ ਦੌਰਾਨ ਨਾਰਕੋ ਟੈਰਰ, ਜਾਅਲੀ ਕਰੰਸੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਨਾਲ ਸੰਬੰਧਿਤ ਕਈ ਅਹਿਮ ਸੁਰਾਗ ਮਿਲੇ ਹਨ। ਮਾਮਲੇ ਦੇ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖਦੇ ਹੋਏ ਜਾਂਚ ਨੂੰ ਹੋਰ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਗਰੋਹ ਨਾਲ ਜੁੜੇ ਹੋਰ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ