JALANDHAR WEATHER

ਨਗਰ ਨਿਗਮ ਕਪੂਰਥਲਾ ਦੀ ਚੋਣ ਮੌਕੇ ਹੰਗਾਮੇ ਦੌਰਾਨ ਨਰਿੰਦਰ ਮਨਸੂ ਬਣੇ ਮੇਅਰ

ਕਪੂਰਥਲਾ, 8 ਜੁਲਾਈ (ਅਮਰਜੀਤ ਕੋਮਲ) - ਕਾਂਗਰਸ ਪਾਰਟੀ ਤੋਂ ਬਾਗੀ ਹੋਏ ਕੌਂਸਲਰ ਨਰਿੰਦਰ ਮਨਸੂ ਕੁਝ ਹੋਰ ਕਾਂਗਰਸੀ ਕੌਂਸਲਰਾਂ ਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੇ ਸਮਰਥਨ ਨਾਲ ਅੱਜ ਮੇਅਰ ਦੀ ਚੋਣ ਵਿਚ ਰੌਲੇ ਰੱਪੇ ਦੌਰਾਨ ਮੇਅਰ ਚੁਣੇ ਗਏ । ਡਵੀਜ਼ਨਲ ਕਮਿਸ਼ਨਰ ਵਿਨੇ ਬਬਲਾਨੀ ਦੀ ਦੇਖ ਰੇਖ ਹੇਠ ਹੋਈ ਚੋਣ ਮੌਕੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਸਮੇਤ ਕਾਂਗਰਸ ਦੇ 27 ਕੌਂਸਲਰ ਹਾਜ਼ਰ ਸਨ । ਕੌਂਸਲਰਾਂ ਨੂੰ ਸਹੁੰ ਚੁਕਵਾਉਣ ਉਪਰੰਤ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੌਂਸਲਰਾਂ ਨੇ ਆਪੇ ਹੀ 27 ਕੌਂਸਲਰਾਂ ਦੀ ਗਿਣਤੀ ਬੋਲ ਕੇ ਨਰਿੰਦਰ ਮਨਸੂ ਨੂੰ ਮੇਅਰ ਬਣਾਉਣ ਦਾ ਐਲਾਨ ਕੀਤਾ । ਇਸ ਤੋਂ ਬਾਅਦ ਸੱਤਾਧਾਰੀ ਪਾਰਟੀ ਤੇ ਕਾਂਗਰਸ ਦੇ ਕੁੱਝ ਬਾਗੀ ਕੌਂਸਲਰ, ਅਕਾਲੀ ਭਾਜਪਾ ਨਾਲ ਸੰਬੰਧਿਤ ਕੌਂਸਲਰ ਮੀਟਿੰਗ ਹਾਲ ਵਿਚੋਂ ਬਾਹਰ ਚਲੇ ਗਏ । ਇਸੇ ਦੌਰਾਨ ਹੀ ਰਾਣਾ ਗੁਰਜੀਤ ਸਿੰਘ ਨੇ ਚੋਣ ਦੌਰਾਨ ਹੋਈ ਧੱਕੇਸ਼ਾਹੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ । ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਜਦੋਂ ਉਨ੍ਹਾਂ ਸਮੇਤ ਕਾਂਗਰਸ ਦੇ 27 ਕੌਂਸਲਰ ਹਾਜ਼ਰ ਸਨ ਤਾਂ ਡਵੀਜ਼ਨਲ ਕਮਿਸ਼ਨਰ ਸਮੇਤ ਸਾਰੇ ਅਧਿਕਾਰੀ ਚੁਪਚਪੀਤੇ ਮੀਟਿੰਗ ਹਾਲ ਤੋਂ ਬਾਹਰ ਚਲੇ ਗਏ । ਰਾਣਾ ਗੁਰਜੀਤ ਸਿੰਘ ਨੇ ਕਿਹਾ ਸੱਤਾਧਾਰੀ ਪਾਰਟੀ ਨੇ ਚੋਣ ਦੌਰਾਨ ਲੋਕਤੰਤਰ ਦਾ ਘਾਣ ਕੀਤਾ ਹੈ ਤੋਂ ਉਹ ਮੇਅਰ ਦੀ ਚੋਣ ਨੂੰ ਚੈਲੇਂਜ ਕਰਨ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ । ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ 26 ਕੌਂਸਲਰ ਪੱਤਰਕਾਰਾਂ ਦੇ ਸਾਹਮਣੇ ਪੇਸ਼ ਕੀਤੇ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ