ਅੱਜ ਇੰਡੋਸ਼ੀਆ ਦੇ ਸਭ ਤੋਂ ਵੱਡੇ ਹਿੰਦ ਮੰਦਰ ’ਚ ਜਾਣਗੇ ਪ੍ਰਧਾਨ ਮੰਤਰੀ ਮੋਦੀ
ਜਕਾਰਤਾ, 8 ਜੁਲਾਈ- ਅੱਜ ਪ੍ਰਧਾਨ ਮੰਤਰੀ ਮੋਦੀ ਦੀ ਇੰਡੋਨੇਸ਼ੀਆ ਯਾਤਰਾ ਦਾ ਤੀਜਾ ਅਤੇ ਆਖਰੀ ਦਿਨ ਹੈ। ਪ੍ਰਧਾਨ ਮੰਤਰੀ ਇੰਡੋਨੇਸ਼ੀਆ ਦੇ ਸਭ ਤੋਂ ਵੱਡੇ ਹਿੰਦੂ ਮੰਦਰ, ਪ੍ਰੰਬਨਨ ਦਾ ਅੱਜ ਦੌਰਾ ਕਰਨਗੇ, ਜੋ ਕਿ ਇਕ ਹਜ਼ਾਰ ਸਾਲ ਪੁਰਾਣਾ ਹੈ। ਇੰਡੋਨੇਸ਼ੀਆ ਤੋਂ ਪ੍ਰਧਾਨ ਮੰਤਰੀ ਅੱਜ ਸ਼ਾਮ ਆਸਟ੍ਰੇਲੀਆ ਦੇ ਮੈਲਬੌਰਨ ਲਈ ਰਵਾਨਾ ਹੋਣਗੇ। ਉਨ੍ਹਾਂ ਦਾ ਆਸਟ੍ਰੇਲੀਆ ਦੌਰਾ 8 ਤੋਂ 10 ਜੁਲਾਈ ਤੱਕ ਹੈ।
ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਇੰਡੋਨੇਸ਼ੀਆ ਦੀ ਆਪਣੀ ਯਾਤਰਾ ਦੌਰਾਨ ਇਕ ਰੱਖਿਆ ਸੌਦੇ ਦਾ ਐਲਾਨ ਕੀਤਾ। ਪਹਿਲੀ ਵਾਰ ਦੋਵਾਂ ਦੇਸ਼ਾਂ ਵਿਚਕਾਰ ਲਗਭਗ 5,500 ਕਰੋੜ ਰੁਪਏ ਦਾ ਇਕ ਮਹੱਤਵਪੂਰਨ ਰੱਖਿਆ ਸਮਝੌਤਾ ਹੋਇਆ ਹੈ। ਇੰਡੋਨੇਸ਼ੀਆ ਭਾਰਤ ਤੋਂ ਬ੍ਰਹਮੋਸ ਅਤੇ ਅਸਤਰ ਮਿਜ਼ਾਈਲਾਂ ਖਰੀਦੇਗਾ। ਭਾਰਤ ਮਲੱਕਾ ਜਲਡਮਰੂ ਵਿਚ ਮਹੱਤਵਪੂਰਨ ਸਬੰਗ ਬੰਦਰਗਾਹ ਵਿਕਸਤ ਕਰੇਗਾ।
;
;
;
;
;
;
;