JALANDHAR WEATHER

ਅਣ-ਪਛਾਤੇ ਵਿਅਕਤੀ ਆਲਟੋ ਕਾਰ ਖੋਹ ਕੇ ਫਰਾਰ

ਕੋਟਲੀ ਸੂਰਤ ਮੱਲੀ, (ਗੁਰਦਾਸਪੁਰ), 8 ਜੁਲਾਈ (ਕੁਲਦੀਪ ਸਿੰਘ ਨਾਗਰਾ) - ਪੁਲਿਸ ਥਾਣਾ ਕੋਟਲੀ ਸੂਰਤ ਮਲੀ ਅਧੀਨ ਆਉਂਦੇ ਪਿੰਡ ਡੇਰਾ ਪਠਾਣਾ ਨੇੜਿਓਂ ਬੀਤੀ ਰਾਤ ਅਣ-ਪਛਾਤੇ ਵਿਅਕਤੀਆਂ ਵਲੋਂ ਇਕ ਆਲਟੋ ਕਾਰ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਅਜੇ ਮਸੀਹ ਪੁੱਤਰ ਇਕਬਾਲ ਮਸੀਹ ਪਿੰਡ ਦੁਬੀਵਾਲ, ਜੋ ਕਿ ਬੀਤੀ ਰਾਤ ਪਿੰਡ ਦਾਰਾਪੁਰ ਆਪਣੀ ਆਲਟੋ ਕਾਰ ਨੰਬਰ PB05 AK 1520 ’ਤੇ ਸਵਾਰ ਹੋ ਕੇ ਪਿੰਡ ਡੇਰਾ ਪਠਾਣਾ ਨੂੰ ਆ ਰਿਹਾ ਸੀ ਤਾਂ ਜਦੋਂ ਉਹ ਕੋਟਲੀ ਸੂਰਤ ਮਲੀ ਤੋਂ ਡੇਰਾ ਪਠਾਣਾ ਦੇ ਵਿਚਕਾਰ ਪੁੱਜਾ ਤਾਂ ਚਾਰ ਪੰਜ ਅਣ-ਪਛਾਤੇ ਵਿਅਕਤੀ ਉਸ ਨੂੰ ਰੋਕ ਕੇ ਉਸ ਦੀ ਕਾਰ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ