ਧਨੌਲਾ ਡਰੇਨ ਦੀ ਸਫ਼ਾਈ ਨਾ ਹੋਣ ਕਰਕੇ ਦੁਖੀ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਵਿਭਾਗ ਖਿਲਾਫ਼ ਕੀਤੀ ਨਾਅਰੇਬਾਜ਼ੀ
ਬਰਨਾਲਾ (ਰੂੜੇਕੇ ਕਲਾਂ), 10 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)- ਮੀਂਹ ਦੇ ਪਾਣੀ ਦੇ ਨਿਕਾਸ ਲਈ ਪਿੰਡ ਧੌਲਾ ਤੇ ਹੰਡਿਆਇਆ ਵਿਚਕਾਰ ਦੀ ਲੰਘਦੀ ਧਨੌਲਾ ਡਰੇਨ ਦੀ ਸਫ਼ਾਈ ਨਾ ਹੋਣ ਕਰਕੇ ਪਿੰਡ ਧੌਲਾ ਤੇ ਹੰਡਿਆਇਆ ਦੇ ਡਰੇਨ ਨਜ਼ਦੀਕ ਜਮੀਨਾਂ ਦੇ ਕਾਸ਼ਤਕਾਰ ਕਿਸਾਨਾਂ ਨੇ ਇਕੱਤਰ ਹੋ ਕੇ ਡਰੇਨ ਦੀ ਸਫਾਈ ਸਹੀ ਸਮੇਂ ਤੇ ਨਾ ਕਰਵਾਉਣ ਦੇ ਰੋਸ਼ ਵਿਚ ਪੰਜਾਬ ਸਰਕਾਰ ਅਤੇ ਡਰੇਨ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਉਂਗਰਾਹਾ ਅਤੇ ਕ੍ਰਾਂਤੀਕਾਰੀ ਦੇ ਝੰਡੇ ਲੈ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਦਿੰਦੇ ਹੋਏ ਦੁਖੀ ਕਿਸਾਨਾਂ ਨੇ ਦੱਸਿਆ ਕਿ ਡਰੇਨ ਵਿਭਾਗ ਬਰਨਾਲਾ ਵਲੋਂ ਧਨੌਲਾ ਡਰੇਨ ਦੀ ਬਿਲਕੁਲ ਵੀ ਸਫ਼ਾਈ ਨਹੀਂ ਕਰਵਾਈ ਗਈ ਹੈ।
ਡਰੇਨ ਦੇ ਵਿਚ ਵੱਡੀ ਪੱਧਰ ’ਤੇ ਫੈਲੀ ਪਾਣੀ ਵਾਲੀ ਬੇਲ ਨੇ ਪੂਰੀ ਡਰੇਨ ਨੂੰ ਬੰਦ ਕੀਤਾ ਹੋਇਆ ਹੈ। ਡਰੇਨ ਵਿਚ ਮੀਂਹ ਦੇ ਪਾਣੀ ਦਾ ਨਿਕਾਸ ਨਹੀਂ ਹੋ ਸਕਦਾ ਹੈ। ਜਿਸ ਕਰਕੇ ਜੇਕਰ ਥੋੜਾ ਜਿਹਾ ਮੀਂਹ ਵੀ ਪੈ ਗਿਆ ਤਾਂ ਡਰੇਨ ਬੰਦ ਹੋਣ ਕਰਕੇ ਡਰੇਨ ਕਿਸਾਨਾਂ ਦੇ ਖੇਤਾਂ ਵਿਚ ਟੁੱਟ ਜਾਵੇਗੀ। ਪਿਛਲੇ ਸਮੇਂ ਉਕਤ ਡਰੇਨ ਬਰਨਾਲਾ ਮਾਨਸਾ ਮੁੱਖ ਮਾਰਗ ਨਜ਼ਦੀਕ ਟਰਾਈਡੈਂਟ ਉਦਯੋਗ ਧੌਲਾ ਵਿਖੇ ਟੁੱਟ ਗਈ ਸੀ। ਕਿਸਾਨਾਂ ਦੀ 30 ਏਕੜ ਫ਼ਸਲ ਬਰਬਾਦ ਹੋ ਗਈ ਸੀ। ਡਰੇਨ ਵਿਚ ਵੱਡੀ ਮਾਤਰਾਂ ਵਿਚ ਫੈਲੀ ਹਾਨੀਕਾਰਕ ਬੂਟੀ ਕਾਰਨ ਕਰੀਬ 10-15 ਮੱਝਾਂ ਦੀ ਡਰੇਨ ਦੀ ਗਾਦ ਵਿਚ ਧਸਣ ਕਰਕੇ ਮੌਤ ਹੋ ਗਈ ਸੀ।
;
;
;
;
;
;
;
;
;