JALANDHAR WEATHER

ਸਰਪੰਚ ਤੋਂ ਮਜ਼ਦੂਰੀ ਦੇ ਪੈਸੇ ਮੰਗਣ ਗਏ ਮਜ਼ਦੂਰਾਂ ਨਾਲ ਕੁੱਟਮਾਰ, ਸਰਪੰਚ ਨੇ ਨਕਾਰੇ ਦੋਸ਼

ਲਾਡੋਵਾਲ /ਲੁਧਿਆਣਾ, 13 ਜੁਲਾਈ (ਬਲਬੀਰ ਸਿੰਘ ਰਾਣਾ/ ਪ੍ਰਦੀਪ ਭੰਡਾਰੀ) - ਸਥਾਨਕ ਕਸਬੇ ਦੇ ਨਾਲ ਲੱਗਦੇ ਪਿੰਡ ਹੁਸੈਨਪੁਰਾ ਵਿਚ ਮਜ਼ਦੂਰਾਂ ਅਤੇ ਮੌਜੂਦਾ ਸਰਪੰਚ ਮਨਮੋਹਨ ਸਿੰਘ ਵਿਚਾਲੇ ਹੋਇਆ ਵਿਵਾਦ ਇਕ ਚਰਚਾ ਦਾ ਵਿਸ਼ਾ ਬਣ ਚੁੱਕਾ ਹੈਲ ਕਿਉਂਕਿ ਜ਼ਖਮੀ ਹੋਏ ਮਜ਼ਦੂਰਾਂ ਨੇ ਸਰਪੰਚ ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਇਕ ਮਜ਼ਦੂਰ ਦੀ ਲੱਤ ਤੋੜਨ ਦੇ ਗੰਭੀਰ ਦੋਸ਼ ਲਗਾਏ ਹਨ।
ਸਿਵਲ ਹਸਪਤਾਲ ਲੁਧਿਆਣਾ ਵਿਖੇ ਜੇਰੇ ਇਲਾਜ ਜੁਗਵਿੰਦਰ ਸਿੰਘ ਅਤੇ ਉਸ ਦੇ ਭਰਾ ਪਰਮਜੀਤ ਸਿੰਘ ਨੇ ਗੱਲਬਾਤ ਕਰਦੇ ਹੋ ਦੱਸਿਆ ਕਿ ਅਸੀਂ ਕਾਫੀ ਸਮੇਂ ਤੋਂ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਸਫ਼ਾਈ ਦਾ ਕੰਮ ਕਰਦੇ ਆ ਰਹੇ ਹਾਂ। ਜਦ ਅਸੀਂ ਬੀਤੀ ਰਾਤ 8:30 ਵਜੇ ਪਿੰਡ ਦੇ ਸਰਪੰਚ ਮਨਮੋਹਨ ਸਿੰਘ ਦੇ ਕੋਲੋਂ ਆਪਣੀ ਮਿਹਨਤ ਮਜ਼ਦੂਰੀ ਦੇ ਪੈਸੇ ਲੈਣ ਗਏ, ਜਿਥੇ ਸਰਪੰਚ ਨੇ ਸਾਨੂੰ ਅੰਦਰ ਬੁਲਾ ਕੇ ਬੇਵਜ੍ਹਾ ਲੋਹੇ ਦੀ ਰਾਡ ਨਾਲ ਸਾਡੀ ਕੁੱਟ ਮਾਰ ਕੀਤੀ। ਇਸ ਨਾਲ ਇਕ ਮਜ਼ਦੂਰ ਦੀ ਲੱਤ ਦੀ ਹੱਡੀ ਟੁੱਟ ਗਈ । ਉਨਾਂ ਦੱਸਿਆ ਕਿ ਪਰਿਵਾਰ ਨੇ ਸਾਨੂੰ ਇਲਾਜ ਵਾਸਤੇ ਸਿਵਿਲ ਹਸਪਤਾਲ ਲੁਧਿਆਣਾ ਭਰਤੀ ਕਰਵਾ ਦਿੱਤਾ ਅਤੇ ਇਲਾਜ ਚੱਲ ਰਿਹਾ ਹੈ।
ਇਸ ਸੰਬੰਧੀ ਜਦ ਸਰਪੰਚ ਮਨਮੋਹਨ ਸਿੰਘ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਨਾਂ ਕਿਸੇ ਮਜ਼ਦੂਰ ਨੂੰ ਨਹੀਂ ਕੁੱਟਿਆ ਅਤੇ ਉਨਾਂ ਵਲੋਂ ਮੇਰੇ ਉੱਪਰ ਜੋ ਦੋਸ਼ ਲਗਾਏ ਗਏ ਹਨ ਉਹ ਸਭ ਝੂਠੇ ਅਤੇ ਬੇਬੁਨਿਆਦ ਹਨਲ ਮੇਰੇ ਖਿਲਾਫ ਸਾਜ਼ਿਸ਼ ਸਿਆਸੀ ਵਿਰੋਧੀਆਂ ਵਲੋਂ ਰਚੀ ਗਈ ਹੈ, ਜੋ ਬਿਲਕੁਲ ਝੂਠੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ