JALANDHAR WEATHER

ਇਕਬਾਲ ਸਿੰਘ ਲਾਲਪੁਰਾ ਪਹੁੰਚੇ ਹਲਕਾ ਡੇਰਾਬਸੀ, ਕੀਤਾ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

ਜ਼ੀਰਕਪੁਰ (ਮੁਹਾਲੀ), 14 ਜੁਲਾਈ (ਹੈਪੀ ਪੰਡਵਾਲਾ)- ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵਲੋਂ ਅੱਜ ਹਲਕਾ ਡੇਰਾਬੱਸੀ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿਚ ਘੱਗਰ ਬੰਨ੍ਹ ਅਤੇ ਕਾਜਵੇ ਦੇ ਮੌਜੂਦਾ ਹਾਲਾਤ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ ਦੀ ਵਿਸ਼ੇਸ਼ ਟੀਮ ਅਤੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਤੇ ਸੰਜੀਵ ਖੰਨਾ ਸਮੇਤ ਇੱਕ ਅਹਿਮ ਦੌਰਾ ਕੀਤਾ ਗਿਆ।

ਇਸ ਦੌਰਾਨ ਟੀਮ ਵਲੋਂ ਪਿੰਡ ਭਾਂਖਰਪੁਰ ਵਿਖੇ ਘੱਗਰ ਬੰਨ੍ਹ, ਮੁਬਾਰਿਕਪੁਰ ਕਾਜਵੇ ਤੇ ਲਾਲੜੂ ਦੇ ਪਿੰਡ ਟਿਵਾਣਾ ਨੇੜੇ ਘੱਗਰ ਬੰਨ੍ਹ ਦੀ ਸਥਿਤੀ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ