JALANDHAR WEATHER

ਘਰ ਵਿਚ ਫਟਿਆ ਗੈਸ ਸਿਲੰਡਰ, ਧਮਾਕੇ ਨਾਲ ਉੱਡੀ ਕਮਰੇ ਦੀ ਛੱਤ ਤੇ ਨੁਕਸਾਨੀ ਗਈ ਕਾਰ

ਜੈਤੋ (ਫ਼ਰੀਦਕੋਟ), 14 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਨੇੜਲੇ ਪਿੰਡ ਚੰਦਭਾਨ ਵਿਖੇ ਲੰਘੀ ਰਾਤ ਨੂੰ ਘਰ ਦੇ ਕਮਰੇ ਵਿਚ ਰੱਖਿਆ ਗੈਸ ਸਿਲੰਡਰ ਅਚਾਨਕ ਫਟ ਜਾਣ ਕਰਕੇ ਕਾਰ ਨੁਕਸਾਨੀ ਗਈ ਅਤੇ ਕੋਠੀ ਦੇ ਸ਼ੀਸ਼ੇ ਵੀ ਟੁੱਟ ਜਾਣ ਦਾ ਪਤਾ ਲੱਗਿਆ ਹੈ।

ਬਲਜਿੰਦਰ ਸਿੰਘ ਪੁੱਤਰ ਵੀਰ ਸਿੰਘ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਗੋਨਿਆਣਾ ਮੰਡੀ ਦੀ ਗੈਸ ਏਜੰਸੀ ਤੋਂ ਇੰਡੀਅਨ ਕੰਪਨੀ ਦਾ ਗੈਸ ਸਿਲੰਡਰ ਭਰਵਾਇਆ ਸੀ ਜੋ ਕਿ ਘਰ ਵਿਚ ਬਣੇ ਸੀਮਿੰਟ ਦੀਆਂ ਚਾਦਰਾਂ ਨਾਲ ਕਮਰੇ ਵਿਚ ਉਕਤ ਸਿਲੰਡਰ ਤੇ ਕਮਰੇ ਅੰਦਰ ਖੜੀ ਕਾਰ ਅਤੇ ਸਮਾਨ ਪਇਆ ਹੋਇਆ ਸੀ ਕਿ ਲੰਘੀ ਰਾਤ ਨੂੰ ਕਰੀਬ 1 ਵਜੇ ਇਹ ਸਿਲੰਡਰ ਫਟ ਗਿਆ ਤੇ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਖੜੀ ਕਾਰ ਨੁਕਸਾਨੀ ਗਈ ਤੇ ਕਮਰੇ ਦੀ ਛੱਤ ਉੱਡ ਗਈ ਤੇ ਗੇਟ ਅੱਗੇ ਲੱਗਿਆ ਸ਼ਟਰ ਨੂੰ ਵੀ ਨੁਕਸਾਨ ਪਹੁੰਚਿਆ।

ਇਥੇ ਦੱਸਣਾ ਜ਼ਰੂਰੀ ਹੈ ਕਿ ਸਿਲੰਡਰ ਅਤੇ ਸ਼ਟਰ ਦੇ ਟੁਕੜੇ ਘਰ ਦੇ ਬਾਹਰਲੇ ਗੇਟ ਦੇ ਕੋਲ ਆ ਕੇ ਡਿੱਗੇ। ਇਸ ਘਟਨਾ ਦੌਰਾਨ ਕਿਸੇ ਤਰਾਂ ਦਾ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਅਤੇ ਜਦ ਕਿ ਕਾਫੀ ਮਾਲੀ ਨੁਕਸਾਨ ਹੋਇਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ