JALANDHAR WEATHER

ਸ਼ਾਹਰੁਖ ਖਾਨ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ,‘ਮੰਨਤ’ ਦੇ ਨਵੀਨੀਕਰਨ ਖ਼ਿਲਾਫ਼ ਪਟੀਸ਼ਨ ਰੱਦ

ਮੁੰਬਈ, 14 ਜੁਲਾਈ-  ਸੁਪਰੀਮ ਕੋਰਟ ਨੇ ਮੁੰਬਈ ਸਥਿਤ ਕਾਰਕੁਨ ਸੰਤੋਸ਼ ਦੌਂਡਕਰ ਵਲੋਂ ਬਾਂਦਰਾ ਵਿਚ ਸਥਿਤ ਅਦਾਕਾਰ ਸ਼ਾਹਰੁਖ ਖਾਨ ਦੇ ਸਮੁੰਦਰੀ ਕੰਢੇ ਵਾਲੇ ਬੰਗਲੇ 'ਮੰਨਤ' ਦੇ ਵਿਸਥਾਰ/ਨਵੀਨੀਕਰਣ ਲਈ ਕੋਸਟਲ ਰੈਗੂਲੇਸ਼ਨ ਜ਼ੋਨ (CRZ) ਵਲੋਂ ਦਿੱਤੀ ਗਈ ਮਨਜ਼ੂਰੀ ਵਿਰੁੱਧ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।

ਭਾਰਤ ਦੇ ਚੀਫ਼ ਜਸਟਿਸ (CJI) ਸੂਰਿਆ ਕਾਂਤ, ਜਸਟਿਸ ਜੋਇਮਲਿਆ ਬਾਗਚੀ ਅਤੇ ਵੀ ਮੋਹਨਾ ਦੇ ਬੈਂਚ ਨੇ ਪ੍ਰਗਟ ਕੀਤਾ ਕਿ ਉਨ੍ਹਾਂ ਨੂੰ ਪਟੀਸ਼ਨ ਦੀ ਸੱਚਾਈ 'ਤੇ ਗੰਭੀਰ ਸ਼ੱਕ ਹੈ।

ਪਟੀਸ਼ਨ ਨੇ ਸਤੰਬਰ, 2025 ਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) (ਪੁਣੇ) ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ ਜਿਸ ਨੇ ਦੌਂਡਕਰ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ ਜਿਸ ਵਿਚ ਮਹਾਰਾਸ਼ਟਰ ਕੋਸਟਲ ਜ਼ੋਨ ਮੈਨੇਜਮੈਂਟ ਅਥਾਰਟੀ (MCZMA) ਵਲੋਂ ਸ਼ਾਹਰੁਖ ਦੇ ਨਿਵਾਸ 'ਮੰਨਤ' ਦੇ ਨਵੀਨੀਕਰਨ ਲਈ ਦਿੱਤੀ ਗਈ ਨਵੀਨੀਕਰਨ ਦੀ ਇਜਾਜ਼ਤ ਨੂੰ ਚੁਣੌਤੀ ਦਿੱਤੀ ਗਈ ਸੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ