ਅੰਮ੍ਰਿਤਸਰ ਦੇ ਪੰਡੋਰੀ ਵਿਚ ਪੈਟਰੋਲ ਬੰਬ ਸੁੱਟਣ ਵਾਲੇ ਨੌਜਵਾਨ ਵਿਅਕਤੀ ਦਾ ਪੁਲਿਸ ਵਲੋਂ ਐਨਕਾਊਂਟਰ
ਰਾਜਾਸਾਂਸੀ (ਅੰਮ੍ਰਿਤਸਰ), 14 ਜੁਲਾਈ (ਹਰਦੀਪ ਸਿੰਘ ਖੀਵਾ)- ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਪੰਡੋਰੀ ਵੜੈਚ ਵਿਖੇ ਇਕ ਪਰਿਵਾਰ ਕੋਲੋਂ 30 ਲੱਖ ਦੀ ਫ਼ਿਰੌਤੀ ਮੰਗਣ 'ਤੇ ਪਰਿਵਾਰ ਵਲੋਂ ਉਕਤ ਰਕਮ ਨਾ ਦਿੱਤੇ ਜਾਣ ਤੇ ਘਰ, ਪਰਿਵਾਰ ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਵਾਲੇ ਵਿਅਕਤੀ ਦਾ ਪੁਲਿਸ ਵਲੋਂ ਐਨਕਾਊਂਟਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ, ਪੁਲਿਸ ਥਾਣਾ ਕੰਬੋਅ ਦੇ ਨੇੜੇ ਪੁਲਿਸ ਵਲੋਂ ਗੁਰਲਾਲ ਸਿੰਘ ਵਾਸੀ ਪਿੰਡ ਬੱਲ ਖੁਰਦ ਦਾ ਐਨਕਾਊਂਟਰ ਕਰਨ ਉਪਰੰਤ ਉਸਨੂੰ ਜ਼ਖ਼ਮੀ ਹਾਲਤ ਵਿਚ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।
;
;
;
;
;
;
;