ਬਜਰੀ ਦਾ ਭਰਿਆ ਹੋਇਆ ਤੇਜ਼ ਰਫ਼ਤਾਰ ਓਵਰਲੋਡ ਟਿੱਪਰ ਪਲਟਿਆ
ਘੋਗਰਾ, (ਹੁਸ਼ਿਆਰਪੁਰ), 15 ਜੁਲਾਈ (ਆਰ.ਐੱਸ. ਸਲਾਰੀਆ)- ਜੱਸਾ ਸਿੰਘ ਰਾਮਗੜੀਆ ਮਾਰਗ ਦਸੂਹਾ ਹਾਜੀਪੁਰ ਰੋਡ ’ਤੇ ਪੈਂਦੇ ਪਿੰਡ ਬੱਡਲਾ ਮੋੜ ’ਤੇ ਬਜਰੀ ਦਾ ਭਰਿਆ ਹੋਇਆ ਟਿੱਪਰ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਟਿੱਪਰ ਨੰਬਰ ਪੀ. ਬੀ 08 ਐੱਫ. ਈ. 3737, ਜੋ ਬਜਰੀ ਲੈ ਕੇ ਹਾਜੀਪੁਰ ਤੋਂ ਦਸੂਹਾ ਸਾਈਡ ਨੂੰ ਜਾ ਰਿਹਾ ਸੀ ਤਾਂ ਉਕਤ ਸਥਾਨ ’ਤੇ ਪਹੁੰਚਿਆ ਅਤੇ ਪਲਟ ਗਿਆ।
ਭਰੋਸੇਯੋਗ ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਤੇ ਟਿੱਪਰ ਨੂੰ ਓਵਰ ਸਪੀਡ ਨਾਲ ਚਲਾ ਰਿਹਾ ਸੀ ਤਾਂ ਓਵਰ ਸਪੀਡ ਹੋਣ ਕਰਕੇ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਬੱਡਲਾ ਮੋੜ ਦੇ ਨਜ਼ਦੀਕ ਪਲਟ ਗਿਆ। ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਸੂਤਰਾਂ ਅਨੁਸਾਰ ਟਿੱਪਰ ਸ਼ਾਮ ਦਾ 8 ਵਜੇ ਦੇ ਕਰੀਬ ਪਲਟਿਆ ਹੋਇਆ ਹੈ ਪਰ ਖ਼ਬਰ ਲਿਖੇ ਜਾਣ ਤੱਕ ਵੀ ਟਿੱਪਰ ਹਟਾਇਆ ਨਹੀਂ ਗਿਆ। ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਟਿੱਪਰ ਨੂੰ ਹਟਾ ਕੇ ਆਵਾਜਾਈ ਨੂੰ ਬਹਾਲ ਕੀਤਾ ਜਾਵੇ। ਖਬਰ ਲਿਖੇ ਜਾਣ ਤੱਕ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
;
;
;
;
;
;
;
;