JALANDHAR WEATHER

ਭਾਰਤ ਅਮਰੀਕਾ ਸਮਝੌਤੇ ਦੇ ਵਿਰੋਧ ਵਿਚ ਪੰਧੇਰ ਦੀ ਅਗਵਾਈ ਹੇਠ ਜਥਾ ਰਵਾਨਾ

ਜੰਡਿਆਲਾ ਗੁਰੂ, (ਅੰਮ੍ਰਿਤਸਰ), 15 ਜੁਲਾਈ (ਪ੍ਰਮਿੰਦਰ ਸਿੰਘ ਜੋਸਨ)-  ਭਾਰਤ ਅਮਰੀਕਾ ਸਮਝੌਤੇ ਦੇ ਵਿਰੋਧ ਵਿਚ ਅੱਜ ਦੇਸ਼ ਬਚਾਓ ਮੋਰਚੇ ਦੇ ਕੋ-ਆਰਡੀਨੇਟਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਇਕ ਵਿਸ਼ਾਲ ਮੋਟਰਸਾਈਕਲ ਸਵਾਰਾਂ ਦਾ ਜਥਾ ਅਨਾਜ ਮੰਡੀ ਜੰਡਿਆਲਾ ਗੁਰੂ ਤੋਂ ਡੀ. ਸੀ. ਦਫ਼ਤਰ ਅੰਮ੍ਰਿਤਸਰ ਲਈ ਰਵਾਨਾ ਹੋਇਆ ।

ਇਸ ਮੌਕੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੇਸ਼ ਦੇ ਪ੍ਰਧਾਨ ਮੰਤਰੀ, ਦੇਸ਼ ਦੀ ਭਾਜਪਾ ਸਰਕਾਰ, ਜੋ ਦੇਸ਼ ’ਚ ਲੱਖਾਂ ਦੀ ਤਾਦਾਦ ਵਿਚ ਅੱਜ ਮੋਟਰਸਾਈਕਲ ਮਾਰਚ ਕੱਢ ਰਹੇ ਹਨ, ਦੀ ਆਵਾਜ਼ ਦਾ ਸਨਮਾਨ ਕਰਦੇ ਹੋਏ ਸਮਝੌਤਾ ਰੱਦ ਕਰਨ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਸਮਝੌਤਾ ਅਤੇ ਹੋਰ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤਾ ਕੀਤਾ ਜਾ ਰਿਹਾ ਹੈ, ਉਸ ਦੇ ਬਾਰੇ ਭਾਰਤ ਸਰਕਾਰ ਵਿਚਾਰ ਕਰੇ ਅਤੇ ਉਸ ਸਮਝੌਤੇ ਨੂੰ ਰੱਦ ਕਰੇ । ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਵਪਾਰ ਸਮਝੌਤਾ ਦੇਸ਼ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਪਸ਼ੂ ਪਾਲਕਾਂ, ਛੋਟੇ ਵਪਾਰੀਆਂ, ਲਘੂ ਉਦਯੋਗਾਂ ਅਤੇ ਦੇਸ਼ ਦੇ ਖੁਰਾਕੀ ਅਤੇ ਆਰਥਿਕ ਖੁਦ ਮੁਖਤਿਆਰੀ ਲਈ ਗੰਭੀਰ ਖਤਰਾ ਹੈ, ਜੋ ਕਿ ਭਾਰਤੀ ਖੇਤੀਬਾੜੀ ਪੇਂਡੂ ਅਰਥਵਿਵਸਥਾ ਅਤੇ ਕਰੋੜਾਂ ਲੋਕਾਂ ਦੀ ਰੋਜ਼ੀ ਰੋਟੀ ਉੱਤੇ ਮਾੜਾ ਅਸਰ ਪਵੇਗਾ। 

ਉਨ੍ਹਾਂ ਕਿਹਾ ਇਹ ਇਕ ਸਮਝੌਤਾ ਨਹੀਂ, ਕਿਸਾਨਾਂ ਲਈ ਮੌਤ ਦਾ ਫਰਮਾਨ ਸਾਬਿਤ ਹੋਵੇਗਾ, ਜਿਸ ਨੂੰ ਕਿਸੇ ਵੀ ਹਾਲਤ ਵਿਚ ਮਨਜ਼ੂਰ ਨਹੀਂ ਕੀਤਾ ਜਾਵੇਗਾ ਅਤੇ ਜੇ ਕੇਂਦਰ ਸਰਕਾਰ ਸਾਡੀ ਇਸ ਮੰਗ ਨੂੰ ਅਣ-ਡਿੱਠ ਕਰਦੀ ਹੈ ਤਾਂ ਦੇਸ਼ ਬਚਾਓ ਮੋਰਚਾ ਦੇਸ਼ ਭਰ ਵਿਚ ਲੋਕਤੰਤਰੀ ਅਤੇ ਸੰਵਿਧਾਨਕ ਢੰਗ ਨਾਲ ਵਿਆਪਕ ਜਨ ਅੰਦੋਲਨ ਚਲਾਉਣ ਲਈ ਮਜਬੂਰ ਹੋਵੇਗਾ, ਜਿਸ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਦੀ ਹੋਵੇਗੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ