JALANDHAR WEATHER

ਨੀਟ-ਯੂਜੀ ਦਾ ਨਤੀਜਾ ਜਾਰੀ, 11.21 ਲੱਖ ਉਮੀਦਵਾਰਾਂ ਨੇ ਪਾਸ ਕੀਤੀ ਪ੍ਰੀਖਿਆ

ਦਿੱਲੀ, 16 ਜੁਲਾਈ- ਨੈਸ਼ਨਲ ਟੈਸਟਿੰਗ ਏਜੰਸੀ (NTA) ਵਲੋਂ ਨੀਟ-ਯੂਜੀ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਪੰਜਾਬ ਦੇ ਆਰੀਅਨ ਗੁਪਤਾ ਅਤੇ ਹਰਿਆਣਾ ਦੇ ਪੰਸ਼ੁਲ ਬਾਂਸਲ ਨੇ 720 ਵਿਚੋਂ 715 ਅੰਕ ਹਾਸਲ ਕਰਕੇ ਪ੍ਰੀਖਿਆ ਵਿਚ ਸਿਖਰਲਾ ਸਥਾਨ ਹਾਸਲ ਕੀਤਾ ਹੈ।

ਇਸ ਸਾਲ ਮੈਡੀਕਲ ਕਾਲਜਾਂ ਵਿਚ ਦਾਖਲੇ ਲਈ ਰਿਕਾਰਡ 11.21 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਸ ਵਾਰ 19 ਉਮੀਦਵਾਰਾਂ ਨੇ 720 ਵਿਚੋਂ 700 ਅੰਕ ਪ੍ਰਾਪਤ ਕੀਤੇ ਹਨ, ਜਦਕਿ 1,492 ਉਮੀਦਵਾਰਾਂ ਨੇ 650 ਤੋਂ ਵੱਧ ਅੰਕ ਹਾਸਲ ਕੀਤੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ