JALANDHAR WEATHER

ਜ਼ੀਰਕਪੁਰ 'ਚ ਰੇਹੜੀ-ਫੜ੍ਹੀ ਵਾਲਿਆਂ ਨੇ ਉਡਾਈਆਂ ਸੜਕੀ ਨਿਯਮਾਂ ਦੀਆਂ ਧੱਜੀਆਂ

ਜ਼ੀਰਕਪੁਰ (ਮੋਹਾਲੀ), 18 ਜੁਲਾਈ (ਹੈਪੀ ਪੰਡਵਾਲਾ) - ਜ਼ੀਰਕਪੁਰ ਸ਼ਹਿਰ 'ਚ ਨਾਜਾਇਜ਼ ਰੇਹੜੀ-ਫੜ੍ਹੀ ਵਾਲਿਆਂ ਦੇ ਹੌਸਲੇ ਬੁਲੰਦ ਹਨ, ਜਿਨ੍ਹਾਂ ਨੇ ਸੜਕੀ ਨਿਯਮਾਂ ਦੀਆਂ ਖ਼ੂਬ ਧੱਜੀਆਂ ਉਡਾਈਆਂ ਹੋਈਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਨੇ ਇਸ ਗੰਭੀਰ ਤੇ ਵੱਡੀ ਸਮੱਸਿਆ ਨੂੰ ਸਿਰੇ ਤੋਂ ਅਣਗੌਲਿਆ ਕੀਤਾ ਹੋਇਆ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਕ ਪਾਸੇ ਜਿੱਥੇ ਆਮ ਜਨਤਾ ਰੋਜ਼ਾਨਾ ਟ੍ਰੈਫ਼ਿਕ ਜਾਮ ਦੀ ਪ੍ਰੇਸ਼ਾਨੀ ਨਾਲ ਜੂਝ ਰਹੀ ਹੈ, ਉੱਥੇ ਹੀ ਦੂਜੇ ਬੰਨੇ ਸ਼ਹਿਰ ਦੀਆਂ ਅੰਦਰਲੀਆਂ ਮੁੱਖ ਸੜਕਾਂ 'ਤੇ ਲੱਗਣ ਵਾਲੀਆਂ ਰੇਹੜੀਆਂ-ਫੜ੍ਹੀਆਂ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੂਰੀ ਤਰ੍ਹਾਂ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ