JALANDHAR WEATHER

ਨੋਇਡਾ ਦੀ ਤਿੰਨ ਮੰਜ਼ਿਲਾ ਇਮਾਰਤ ’ਚ ਲੱਗੀ ਅੱਗ, 11 ਲੋਕਾਂ ਦੀ ਬਚੀ ਜਾਨ

ਨੋਇਡਾ, 19 ਜੁਲਾਈ- ਨੋਇਡਾ ਦੇ ਸੈਕਟਰ 19ਏ ਵਿਚ ਐਤਵਾਰ ਸਵੇਰੇ ਲਗਪਗ 11 ਵਜੇ ਇਕ ਤਿੰਨ ਮੰਜ਼ਿਲਾ ਮਕਾਨ ਵਿਚ ਅੱਗ ਲੱਗਣ ਨਾਲ ਹੜਕੰਪ ਮਚ ਗਿਆ। ਬਲਾਕ 682 ਵਿਚ ਸਥਿਤ ਘਰ ਦੀ ਉੱਪਰਲੀ ਮੰਜ਼ਿਲ ਦੇ ਇਕ ਕਮਰੇ ਵਿਚ ਲੱਗੇ ਖਿੜਕੀ ਵਾਲੇ ਏਅਰ ਕੰਡੀਸ਼ਨਰ ਵਿਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਭੜਕ ਉੱਠੀ।

ਕੁਝ ਹੀ ਸਮੇਂ ਵਿਚ ਘਰ ਅਤੇ ਆਲੇ-ਦੁਆਲੇ ਸੰਘਣਾ ਧੂੰਆਂ ਫੈਲ ਗਿਆ। ਇਸ ਦੌਰਾਨ ਇਕ ਗੁਆਂਢੀ ਨੇ ਸੂਝ-ਬੂਝ ਦਿਖਾਉਂਦਿਆਂ ਘਰ ਅੰਦਰ ਮੌਜੂਦ ਲੋਕਾਂ ਨੂੰ ਤੁਰੰਤ ਸਚੇਤ ਕੀਤਾ। ਸਮੇਂ ਸਿਰ ਕੀਤੀ ਕਾਰਵਾਈ ਨਾਲ 11 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਘਟਨਾ ਮਗਰੋਂ ਇਲਾਕੇ ਵਿਚ ਦਹਿਸ਼ਤ ਫੈਲ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਪੰਜਾਬ / ਜਨਰਲ

ਅਜੀਤ ਟੀ ਵੀ