ਬੱਕਰੀਆਂ-ਮੇਮਣਿਆਂ ਦੇ 40 ਹਜ਼ਾਰ ਦੇ ਵਿਵਾਦ 'ਚ ਸਿਰ ਵੱਢ ਕੇ ਕਤਲ ਮਾਮਲਾ: ਦੋਸ਼ੀ ਜਗੀਰ ਸਿੰਘ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ
ਐਸ. ਏ. ਐਸ. ਨਗਰ, 20 ਜੁਲਾਈ (ਕਪਿਲ ਵਧਵਾ)- ਮੁਹਾਲੀ ਦੀ ਅਦਾਲਤ ਵਲੋਂ ਸੁੱਚਾ ਸਿੰਘ ਦੇ ਸਿਰ ਵੱਢ ਕੇ ਕੀਤੇ ਕਤਲ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਜਗੀਰ ਸਿੰਘ ਨੂੰ ਅੱਜ ਸਜ਼ਾ ਸੁਣਾਈ ਜਾਵੇਗੀ। ਇਸੇ ਮਾਮਲੇ ਵਿਚ ਸਹਿ-ਮੁਲਜ਼ਮ ਸਤਨਾਮ ਸਿੰਘ ਅਤੇ ਦੇਸਰਾਜ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ।
ਚਰਚਿਤ ਮਾਮਲੇ ਵਿਚ ਕਤਲ ਤੋਂ ਬਾਅਦ ਧੜ ਅਤੇ ਸਿਰ ਵੱਖ-ਵੱਖ ਥਾਵਾਂ 'ਤੇ ਦੱਬੇ ਗਏ ਸਨ। ਮ੍ਰਿਤਕ ਸੁੱਚਾ ਸਿੰਘ ਦੇ ਪਰਿਵਾਰ ਨੇ ਅਦਾਲਤ ਤੋਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਅਦਾਲਤ ਦੇ ਸਜ਼ਾ ਸੰਬੰਧੀ ਫ਼ੈਸਲੇ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
;
;
;
;
;
;
;