JALANDHAR WEATHER

ਗਮਾਡਾ ਦਫ਼ਤਰ ਅੱਗੇ ਕਿਸਾਨਾਂ ਦੇ ਲੱਗਣ ਵਾਲੇ ਧਰਨੇ ਨੂੰ ਪੁਲਿਸ ਪ੍ਰਸ਼ਾਸਨ ਨੇ ਕੀਤਾ ਅਸਫਲ

ਐਸ.ਏ.ਐਸ. ਨਗਰ, 20 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਗਮਾਡਾ ਵਲੋਂ ਮੁਹਾਲੀ ਦੇ ਏਅਰੋਟ੍ਰੋਪੋਲਿਸ ਰਿਹਾਇਸ਼ੀ ਪ੍ਰਾਜੈਕਟ ਦੀਆਂ ਛੇ ਪਾਕੇਟਾਂ ਲਈ ਅੱਠ ਪਿੰਡਾਂ ਦੀ 3864 ਏਕੜ ਜ਼ਮੀਨ ਦਾ ਅੱਜ ਐਵਾਰਡ ਸੁਣਾਏ ਜਾਣ ਮੌਕੇ ਕਿਸਾਨ ਜਥੇਬੰਦੀਆਂ ਵਲੋਂ ਜ਼ਮੀਨ ਐਕੁਆਇਰ ਕਰਨ ਦੇ ਵਿਰੋਧ ਵਿਚ ਐਵਾਰਡ ਦੇ ਬਾਈਕਾਟ ਦਾ ਸੱਦਾ ਦਿੰਦਿਆਂ ਗਮਾਡਾ ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਧਰਨੇ ਨੂੰ ਅਸਫਲ ਬਣਾਉਣ ਲਈ ਮੁਹਾਲੀ ਪੁਲਿਸ ਪ੍ਰਸ਼ਾਸਨ ਵਲੋਂ ਗਮਾਡਾ ਅੱਗੇ ਵੱਡੀ ਪੱਧਰ 'ਤੇ ਪੁਲਿਸ ਫੋਰਸ ਤਾਇਨਾਤ ਕਰਕੇ ਇਸ ਧਰਨੇ ਨੂੰ ਅਸਫਲ ਬਣਾ ਦਿੱਤਾ ਗਿਆ ਜਦਕਿ ਅੱਜ ਸਵੇਰ ਤੋਂ ਹੀ ਇਸ ਧਰਨੇ ਨੂੰ ਵੇਖਦਿਆਂ ਮੁਹਾਲੀ ਪੁਲਿਸ ਵਲੋਂ ਕਿਸਾਨ ਆਗੂਆਂ ਦੀ ਫੜੋ-ਫੜੀ ਅਤੇ ਛਾਪੇਮਾਰੀ ਆਰੰਭ ਕਰ ਦਿੱਤੀ ਗਈ ਸੀ। ਜ਼ਮੀਨ ਐਕੁਆਇਰ ਕਰਨ ਦੇ ਵਿਰੋਧ ਵਿਚ ਬਣੀ ਕਮੇਟੀ ਦੇ ਕਨਵੀਨਰ ਅਤੇ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾਈ ਆਗੂ ਨਛੱਤਰ ਸਿੰਘ ਬੈਦਵਾਣ ਨੂੰ ਅੱਜ ਪੁਲਿਸ ਨੇ ਡਿਟੇਨ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਮੁਹਾਲੀ ਦੇ ਥਾਣਾ ਮਟੌਰ ਵਿਖੇ ਲਿਜਾਇਆ ਗਿਆ ਹੈ। ਇਸ ਤੋਂ ਇਲਾਵਾ ਕਈ ਹੋਰ ਕਿਸਾਨ ਆਗੂਆਂ ਨੂੰ ਵੀ ਅੱਜ ਸਵੇਰੇ ਹਿਰਾਸਤ ਵਿਚ ਲੈ ਲਿਆ ਗਿਆ ਸੀ। ਅੱਜ ਅੱਧੀ ਦਰਜਨ ਦੇ ਕਰੀਬ ਕਿਸਾਨ ਪੁਲਿਸ ਦੀ ਸਖ਼ਤੀ ਦੇ ਬਾਵਜੂਦ ਗਮਾਡਾ ਦਫਤਰ ਅੱਗੇ ਪਹੁੰਚਣ ਦੇ ਵਿਚ ਕਾਮਯਾਬ ਹੋ ਗਏ ਸਨ, ਜਿਨ੍ਹਾਂ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲੈ ਕੇ ਗੱਡੀਆਂ ਦੇ ਵਿਚ ਬਿਠਾ ਕੇ ਥਾਣੇ ਵਿਚ ਭੇਜ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ